Punjabi Articles
ਬਚਿੱਤਰ ਨਾਟਕ ਦੇ ਲਿਖਾਰੀ ਕੌਣ?
1991 ਦੀ ਗੱਲ ਹੈ। ਚਮਕੌਰ ਸਾਹਿਬ ਦੀ ਸਭਾ ਦੌਰਾਨ ਗੁਰੂ-ਦਰਬਾਰ ਅੰਦਰ ਰਾਤ ਦੇ ਦੀਵਾਨ ਵਿਚ ਇਕ ਅਖੌਤੀ ਸਾਧ ਨੇ ਇਕ ਗੱਪ ਸੁਣਾਈ ਸੀ ਕਿ ਮਾਤਾ ਗੁਜਰੀ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਵੀ ਬੁਲਾਉਂਦੇ ਸਨ ਤਾਂ ‘ਗੋਬਿੰਦ’ ਨਾਮ ਲੈਣ ਦੀ ਬਜਾਏ ਉਨ੍ਹਾਂ ਨੂੰ ਸਿਆਮ ਨਾਮ ਨਾਲ ਬੁਲਾਇਆ ਕਰਦੇ ਸਨ। ਇਸ ਦਾ ਕਾਰਣ ਉਸ ਨੇ ਇਹ ਦੱਸਿਆ ਸੀ ਕਿ ਮਾਤਾ ਗੁਜਰੀ ਜੀ ਦੇ ਸਹੁਰਾ ਸਾਹਿਬ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਸੀ, ਜਿਸ ਕਰ ਕੇ ਉਹ ਆਪਣੇ ਪੁੱਤਰ ਨੂੰ ‘ਗੋਬਿੰਦ’ ਦੇ ਨਾਮ ਨਾਲ ਪੁਕਾਰਨ ਦੀ ਥਾਂ ਸਿਆਮ ਨਾਮ ਨਾਲ ਬੁਲਾਇਆ ਕਰਦੇ ਸਨ। ਉਸ ਵੇਲੇ ਮੈਨੂੰ ਵੀ ਬਚਿੱਤਰ ਨਾਟਕ(ਅਖੌਤੀ ਦਸਮ ਗ੍ਰੰਥ) ਬਾਰੇ ਕੋਈ ਜਾਣਕਾਰੀ ਨਹੀਂ ਸੀ।
ਪਰ ਜਦੋਂ
ਬਚਿੱਤਰ ਨਾਟਕ(ਅਖੌਤੀ ਦਸਮ ਗ੍ਰੰਥ) ਵਿਚੋਂ ਉਸ ਦੇ ਅਸਲ ਲਿਖਾਰੀਆਂ ਦੀ ਖੋਜ ਕੀਤੀ ਤਾਂ ਪੜ੍ਹ ਕੇ ਪਤਾ ਲੱਗਾ ਕਿ ਇਸ ਗ੍ਰੰਥ
ਦੇ ਅਸਲ ਲਿਖਾਰੀ ਸਯਾਮ, ਰਾਮ ਅਤੇ ਕਾਲ ਹੀ ਹਨ, ਹੋਰ ਕੋਈ ਨਹੀਂ। ਇਕ
ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਇਸ ਗ੍ਰੰਥ ਦੇ ਫੁੱਟ ਨੋਟਾਂ ਵਿਚ ਸਿੱਖਾਂ ਨੂੰ ਪਹਿਲਾਂ ਗੁੰਮਰਾਹ ਕਰਨ ਤੋਂ ਬਾਅਦ ਇਸ ਗ੍ਰੰਥ ਦੇ ਅਸਲ ਲਿਖਾਰੀਆਂ
ਬਾਰੇ ਸੱਚ ਵੀ ਲਿਖਿਆ ਹੈ। ਜਿਵੇਂ ਕਿ:-
1.
ਬਚਿੱਤਰ ਨਾਟਕ ਦੇ ਪੰਨਾ-329
ਦੇ
ਫੁੱਟ ਨੋਟ ਵਿਚ ਕਬਿ ਸਯਾਮ ਦੇ ਬਾਰੇ ਲਿਖਿਆ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਪਨਾਮ ਸੀ। ਜੇਕਰ ਦੇਖਿਆ ਜਾਵੇ ਤਾਂ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕ ਇਸ ਫੁੱਟ ਨੋਟ ਰਾਹੀਂ ਹੀ ਇਸ ਗ੍ਰੰਥ ਦਾ ਕਰਤਾ ਦਸਮ ਗੁਰੂ ਨੂੰ ਕਹਿ ਕੇ ਸਿੱਖਾਂ ਨੂੰ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ।
2. ਇਸੇ
ਗ੍ਰੰਥ ਦੇ ਪੰਨਾ- 551 ਦੇ ਫੁੱਟ ਨੋਟ ਵਿਚ ਲਿਖਿਆ
ਹੈ ਕਿ ਸਿਆਮ ਕਵੀ, ਗੁਰੂ ਗੋਬਿੰਦ ਸਿੰਘ ਜੀ ਦਾ ਕਵੀ ਹੈ।
3.
ਇਸੇ ਗ੍ਰੰਥ ਦੇ ਪੰਨਾ-677 ਦੇ ਫੁੱਟ ਨੋਟ ਵਿਚ
ਲਿਖਿਆ ਹੈ ਕਿ ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਇਹ ਰਾਮ-ਸਿਆਮ ਕਵੀ ਦੀ ਬਾਣੀ ਹੈ, ਗੁਰੂ ਜੀ ਦੀ
ਮੁਖਵਾਕ ਨਹੀ। ਰਾਮ ਸਿਆਮ ਆਦਿ 52 ਕਵੀ ਗੁਰੂ ਜੀ ਦੇ ਨੌਕਰ ਸਨ। ਨੋਟ ਕੀਤਾ ਜਾਵੇ ਬਚਿੱਤਰ
ਨਾਟਕ ਦੇ ਪੰਨਾ-677
ਦੇ
ਫੁੱਟ ਨੋਟ ਵਿਚ ਸਪੱਸ਼ਟ ਲਿਖ ਦਿੱਤਾ ਗਿਆ ਹੈ ਕਿ ਇਹ ਰਾਮ-ਸਿਆਮ ਕਵੀਆਂ ਦੀ ਬਾਣੀ ਹੈ, ਗੁਰੂ ਜੀ ਦੀ
ਮੁਖਵਾਕ ਨਹੀ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ।
ਜਿੱਥੋਂ
ਤਕ 52 ਕਵੀਆਂ ਦੀ ਗੱਲ ਹੈ, ਉਸ ਬਾਰੇ ਵੀ ਭੁਲੇਖਾ ਦੂਰ ਕਰਨਾ ਚਾਹੀਦਾ ਹੈ। ਸਿੱਖਾਂ ਵੱਲੋਂ ਅਗਿਆਨਤਾਵਸ ਆਮ
ਪਰਚਾਰਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅੰਦਰ 52 ਕਵੀ ਹੁੰਦੇ ਸਨ। ਪਰ 52 ਕਵੀਆਂ ਵਾਲੀ ਗੱਲ ਕੇਵਲ ਝੂਠ ਦਾ ਪੁਲੰਦਾ ਹੀ ਹੈ ਕਿਉਂਕਿ ਗੁਰੂ ਸਾਹਿਬ ਦਾ ਸਭ ਤੋਂ
ਉੱਤਮ ਇਕੋ-ਇਕ ਦਰਬਾਰੀ ਕਵੀ ਭਾਈ ਨੰਦ ਲਾਲ ਜੀ ਸੀ, ਕੋਈ ਹੋਰ ਨਹੀਂ। ਇਸ ਤੋਂ ਇਲਾਵਾ 52 ਦੀ ਗਿਣਤੀ ਨਾਲ ਜੁੜਿਆ ਹੋਰ ਵੀ ਬਹੁਤ ਕੁੱਝ ਪਰਚਾਰਿਆ ਜਾਂਦਾ ਹੈ, ਜਿਵੇਂ ਕਿ 52 ਕਲੀਆਂ
ਵਾਲਾ ਚੋਲਾ, 52 ਰਾਜਿਆਂ ਨੂੰ ਰਿਹਾਅ ਕਰਵਾਉਣਾ, ਹਿੰਦੂਮਤ ਦੇ 52 ਬੀਰ, 52 ਰੁੱਖ, ਪਠਾਣਾਂ
ਦੇ 52 ਖਾਨਦਾਨ, 52
ਕਿੱਤਿਆਂ ਦੇ ਲੋਕ ਅਤੇ 52 ਹੁਕਮਨਾਮੇ ਆਦਿ। ਪਰ 52 ਦੀ ਅਸਲ
ਸੱਚਾਈ ਨੂੰ ਬਹੁਤ ਹੀ ਵਿਰਲੇ ਸਿੱਖ ਸਮਝਦੇ ਹਨ।
ਯਾਦ ਰੱਖੋ 52 ਦੀ ਗਿਣਤੀ ਨੂੰ ਹਿੰਦੀ ਵਿਚ ਬਾਵਨ ਅਤੇ ਪੰਜਾਬੀ ਵਿਚ ਬਵੰਜਾ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਬਾਵਨ ਸ਼ਬਦ ਦੀ ਵਰਤੋਂ ਬੋਲੀ ਦੇ ਬਾਵਨ
ਅੱਖਰਾਂ ਲਈ, ਬੌਣੇ( ਮਧਰੇ) ਮਨੁੱਖ ਲਈ ਅਤੇ ਚੰਦਨ ਦੇ ਦਰੱਖਤ ਲਈ ਵੀ ਕੀਤੀ ਗਈ
ਹੈ।
ਜਿਹੜੇ ਕਹਿੰਦੇ ਹਨ ਕਿ ਮਾਤਾ ਗੁਜਰੀ ਜੀ ਆਪਣੇ
ਪੁੱਤਰ ਨੂੰ ਸਿਆਮ ਕਹਿ ਕੇ ਬੁਲਾਉਂਦੇ ਸਨ, ਉਨ੍ਹਾਂ
ਬੇਅਕਲਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜਦੋਂ ਵੀ ਕੋਈ ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਂ ਰੱਖਦੇ ਹਨ ਤਾਂ ਉਹ ਸੋਚ-ਸਮਝ ਕੇ ਹੀ ਰੱਖਦੇ ਹਨ। ਬਾਬਾ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੇ ਵੀ ਆਪਣੇ
ਪੁੱਤਰ ਦਾ ਨਾਂ ਸੋਚ-ਸਮਝ ਕੇ ਹੀ ‘ਗੋਬਿੰਦ’
ਰੱਖਿਆ ਸੀ। ਉਸ ਵੇਲੇ ਬਾਬਾ ਤੇਗ਼ ਬਹਾਦਰ ਜੀ ਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਦਾ ਨਾਂ ਗੁਰੂ
ਹਰਿਗੋਬਿੰਦ ਸਾਹਿਬ ਹੈ ਅਤੇ ਇਸੇ ਤਰ੍ਹਾਂ ਮਾਤਾ ਗੁਜਰੀ ਜੀ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ
ਮੇਰੇ ਸਹੁਰਾ ਸਾਹਿਬ ਦਾ ਇਹ ਨਾਂ ਹੈ।
ਯਾਦ ਰੱਖੋ, ਲੋੜ ਪੈਣ ‘ਤੇ
ਨਾਂ ਦੀ ਤਬਦੀਲੀ ਕਦੇ ਵੀ ਕੀਤੀ ਜਾ ਸਕਦੀ ਹੈ ਜਿਵੇਂ ਜਗਤ ਗੁਰੂ ਬਾਬਾ ਨਾਨਕ ਜੀ ਨੇ ਭਾਈ ਲਹਿਣਾ
ਜੀ ਨੂੰ ਗੁਰੂ ਅੰਗਦ ਜੀ ਬਣਾ ਦਿੱਤਾ ਸੀ ਅਤੇ ‘ਨਾਨਕ ਜੋਤਿ’ ਗੁਰੂ ਅਮਰਦਾਸ ਜੀ ਨੇ
ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਬਣਾ ਦਿੱਤਾ ਸੀ। ਇਸੇ ਤਰ੍ਹਾਂ ਜੇਕਰ ਗੁਰੂ ਸਾਹਿਬ ਦੇ ਮਾਤਾ-ਪਿਤਾ ਆਪਣੇ ਪੁੱਤਰ ਦੇ ਨਾਂ ਵਿਚ ਕਿਸੇ ਕਾਰਣ ਕੋਈ ਤਬਦੀਲੀ ਲਿਆਉਣਾ
ਚਾਹੁੰਦੇ ਤਾਂ ਉਹ ਵੀ ਕਰ ਸਕਦੇ ਸਨ। ਗੁਰੂ ਗੋਬਿੰਦ ਜੀ ਨੇ 1699
ਈ: ਵਿਚ
ਖੰਡੇ-ਬਾਟੇ ਦੀ ਪਾਹੁਲ ਛਕਾਉਣ ਸਮੇਂ ਆਪਣੇ ਮਾਤਾ-ਪਿਤਾ ਵੱਲੋਂ ਰੱਖੇ ਨਾਂ ਗੋਬਿੰਦ ਨਾਲ ‘ਸਿੰਘ’ ਜੋੜ ਕੇ ਆਪਣੇ ਆਪ ਨੂੰ ਗੋਬਿੰਦ ਸਿੰਘ ਕਰ ਲਿਆ
ਸੀ।
ਇਸ ਲਈ ਜਿਹੜੇ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ
ਅਤੇ ਗੁਰ-ਨਿੰਦਕ ਲੋਕ ਝੂਠ ਪਰਚਾਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸਿਆਮ ਸੀ, ਉਹ ਆਪਣੀ ਅਕਲ ਦਾ ਜਨਾਜ਼ਾ ਹੀ ਕੱਢ ਰਹੇ ਹਨ। ਸਿੱਖਾਂ ਨੂੰ ਇਹ ਸੱਚਾਈ ਵੀ ਚੰਗੀ
ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਲਿਖਾਰੀਆਂ ਪੰਡਤ ਸ਼ਿਆਮ, ਰਾਮ ਅਤੇ ਕਾਲ ਨੇ ਇਸ ਰਚਨਾ ਅੰਦਰ ਗੰਦੀਆਂ, ਕਾਮ-ਉਕਸਾਊ, ਵਿਭਚਾਰੀ ਅਤੇ ਅਸੱਭਿਅਕ ਗੱਲਾਂ ਲਿਖ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨੇ ਗੰਦੇ, ਘਟੀਆਂ ਅਤੇ ਨੀਚ ਕਿਰਦਾਰ ਦੇ ਮਾਲਕ ਹਨ।
ਬਚਿੱਤਰ ਨਾਟਕ ( ਅਖੌਤੀ ਦਸਮ ਗ੍ਰੰਥ) ਦੇ ਲਿਖਾਰੀਆਂ ਦੇ ਜਿੱਥੇ ਜਿੱਥੇ ਨਾਮ ਆਉਂਦੇ ਹਨ, ਉਨ੍ਹਾਂ ਦਾ ਸਾਰਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸਯਾਮ ਕਵੀ ਦੇ ਨਾਮ
ਮਿਲਿ ਦੇਵ ਅਦੇਵਨ ਸਿੰਧ ਮਥ੍ਯੋ।।
ਕਬਿ ਸਯਾਮ ਕਵਿੱਤਨ ਮੱਧ ਕਥ੍ਯੋ।। (ਬਚਿੱਤਰ ਨਾਟਕ ਪੰਨਾ-160)। ਇਸ ਤੋਂ ਅੱਗੇ ਪੰਨਾ-182, 213, 270,
281, 282, 288, 291, 294, 298, 301, 304, 306, 312, 313, 314, 315,316, 317, 318,
319, 321, 322, 323, 324, 325, 326, 327, 328, 329, 330, 331, 332, 333, 334, 336,
337, 339, 340, 341, 342, 343, 346, 347, 349, 350, 352, 353, 354, 356, 357, 361,
366, 371, 372, 373, 374, 379, 380, 381, 382, 383, 385, 387, 388, 390, 392, 403,
404, 405, 407, 409, 413, 414, 425, 428, 431, 434, 436, 437, 438, 440, 443, 444,
446, 449, 451, 452, 453, 456, 457, 460, 461, 465, 467, 469, 471, 472, 476, 478,
480, 482, 484, 485, 486, 487, 488, 489, 492, 493, 495, 497, 498, 499, 500, 501,
502, 503, 504, 505, 506, 507, 508, 512, 515, 516, 518, 519, 521, 522, 523, 524,
526, 527, 528, 529, 531,534, 535, 536, 538, 539, 540, 541, 542, 543, 544, 548,
549, 550, 551, 553, 554, 555, 556, 557, 559, 560, 562, 563, 564, 569, 669, 989,
1138, 1245,
1294, 1355 ਅਤੇ ਅਖ਼ੀਰ ਵਿਚ ਪੰਨਾ-ਅ ‘ਤੇ ਦੇਖੇ ਜਾ ਸਕਦੇ ਹਨ। ਨੋਟ ਕੀਤਾ ਜਾਵੇ ਕਿ ਬਚਿੱਤਰ ਨਾਟਕ ਵਿਚ ਸਭ ਤੋਂ
ਜ਼ਿਆਦਾ ਨਾਂ ਕਬਿ ਸਯਾਮ ਦਾ ਹੀ ਆਉਂਦਾ ਹੈ।
ਰਾਮ ਕਵੀ ਦੇ ਨਾਮ
ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ।। (ਬਚਿੱਤਰ ਨਾਟਕ ਪੰਨਾ - 408) ਇਸ
ਤੋਂ ਅੱਗੇ ਪੰਨਾ-410, 412, 417, 419, 432, 454, 476, 479, 835, 849, 851, 880, 884 ਤੇ ਦੇਖੇ ਜਾ ਸਕਦੇ ਹਨ।
ਕਾਲ ਕਵੀ ਦੇ ਨਾਮ
ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ।। (ਬਚਿੱਤਰ ਨਾਟਕ ਪੰਨਾ-1087) ਅਤੇ
ਪੰਨਾ–1128 ਤੇ ਦੇਖੇ ਜਾ ਸਕਦੇ ਹਨ।
ਬੇਸ਼ੱਕ ਸਯਾਮ,
ਰਾਮ ਅਤੇ ਕਾਲ ਕਵੀਆਂ ਨੇ ਬਚਿੱਤਰ ਨਾਟਕ (ਅਖੌਤੀ
ਦਸਮ ਗ੍ਰੰਥ) ਵਿਚ ਆਪ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਰਚਨਾ ਉਨ੍ਹਾਂ ਦੀ ਆਪਣੀ ਲਿਖਤ ਹੈ, ਪਰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ, ਗੁਰ-ਨਿੰਦਕ ਅਤੇ ਇਖ਼ਲਾਕੀ ਪੱਧਰ ਤੋਂ ਗਿਰੇ ਹੋਏ ਲੋਕ,
ਇਸ ਗ੍ਰੰਥ ਦਾ ਕਰਤਾ ਦਸਮ ਗੁਰੂ ਨੂੰ ਕਹਿ ਕੇ ਸਿੱਖਾਂ ਨੂੰ ਲਗਾਤਾਰ ਮੂਰਖ ਬਣਾਉਂਦੇ ਆ ਰਹੇ ਹਨ।
ਸਿੱਖੋ! ਮੂਰਖ ਨਾ ਬਣੋ!
ਜਗਤ ਗੁਰੂ ਬਾਬਾ ਨਾਨਕ ਜੀ
ਵੱਲੋਂ ਪਰਚਾਰੇ ‘ਸੱਚ-ਧਰਮ’ ਅੰਦਰ ਕਿਸੇ ਵੀ ਰਚਨਾ ਨੂੰ ਗੁਰੂ
ਦੀ ਬਾਣੀ ਦਾ ਦਰਜਾ ਦੇਣ ਦਾ ਇਕੋ-ਇਕ ਅਧਿਕਾਰ ਕੇਵਲ ‘ਨਾਨਕ ਜੋਤਿ’ ਸਤਿਗੁਰਾਂ ਦਾ ਆਪਣਾ ਸੀ। ਸਤਿਗੁਰਾਂ ਤੋਂ ਬਿਨਾਂ ਇਹ ਅਧਿਕਾਰ ਪਹਿਲਾਂ ਵੀ
ਕਿਸੇ ਸੰਸਥਾ ਜਾਂ ਸਿੱਖ ਕੋਲ ਨਹੀਂ ਸੀ ਅਤੇ ਨਾ ਹੀ ਹੁਣ ਹੈ। ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਨੇ 1708 ਈ: ਵਿਚ ਆਪਣੇ ਤੋਂ ਮਗਰੋਂ ‘ਨਾਨਕ ਜੋਤਿ’ ਸਤਿਗੁਰਾਂ, ਭਗਤ-ਜਨਾਂ, ਭੱਟ-ਜਨਾਂ ਅਤੇ ਸਿੱਖ ਸੇਵਕਾਂ ਦੀ
ਸਮੁੱਚੀ ਬਾਣੀ ਨੂੰ ਸਾਂਝੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦੇਣ ਉਪਰੰਤ ਉਸ ਨੂੰ ਬਾਬਾ ਨਾਨਕ ਜੀ
ਵੱਲੋਂ ਕਾਇਮ ਕੀਤੇ ਗੁਰਗੱਦੀ (ਤਖ਼ਤ) ਉੱਤੇ ਬਿਰਾਜਮਾਨ ਕਰ ਕੇ ਸਦੀਵੀ ਗੁਰਿਆਈ ਦੇ ਦਿੱਤੀ ਸੀ। ਗੁਰੂ ਸਾਹਿਬ ਨੇ ਗੁਰੂ ਦੀ ਬਾਣੀ
ਬਾਰੇ ਅੰਤਮ, ਠੋਸ ਅਤੇ ਸਦੀਵੀ
ਫੈਸਲਾ ਕਰ ਕੇ ਆਪਣੇ ਸਿੱਖਾਂ ਨੂੰ ਸਦੀਵੀ ਹੁਕਮ ਕਰ ਦਿੱਤਾ ਸੀ ਕਿ ਸਿੱਖਾਂ ਨੇ ਕੇਵਲ ਗੁਰੂ ਗ੍ਰੰਥ
ਸਾਹਿਬ ਨੂੰ ਆਪਣਾ ਇਕੋ-ਇਕ ਗੁਰੂ ਮੰਨਣਾ ਹੈ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਨੂੰ ਨਹੀਂ। ਗੁਰੂ ਸਾਹਿਬ ਨੇ ਇਹ ਹੁਕਮ ਕਰ ਕੇ ਆਪਣੇ ਸਿੱਖਾਂ ਨੂੰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਰਚਨਾਵਾਂ ਤੋਂ ਰਹਿੰਦੀ ਦੁਨੀਆਂ
ਤਕ ਬਚਾ ਲਿਆ ਹੈ।
ਪਰ ਬ੍ਰਿਟਿਸ਼
ਸਰਕਾਰ ਦੀ ਗ਼ੁਲਾਮੀ ਕਰਦੇ ਹੋਏ, ਪੁਜਾਰੀਆਂ ਨੇ ਗੁਰੂ
ਗੋਬਿੰਦ ਸਿੰਘ ਜੀ ਦੇ ਅੰਤਮ ਅਤੇ ਸਦੀਵੀ ਹੁਕਮਾਂ ਦੀ ਘੋਰ-ਉਲੰਘਣਾ ਕਰ ਕੇ ਗੰਦੇ, ਅਸ਼ਲੀਲ, ਕਾਮ-ਉਕਸਾਉ
ਅਤੇ ਨਸ਼ਿਆਂ ਨਾਲ ਗਲਤਾਨ ਬਚਿੱਤਰ ਨਾਟਕ ਗ੍ਰੰਥ ਦੀਆਂ
ਰਚਨਾਵਾਂ ਵਿਚ ਦਰਜ ਜਾਪ, ਚੌਪਈ ਅਤੇ ਸਵੱਈਆਂ ਨੂੰ ਗੁਰੂ ਦੀ ਬਾਣੀ ਕਹਿ ਕੇ ਸੰਸਾਰ ਭਰ ਦੇ
ਗੁਰਦੁਆਰਿਆਂ ਵਿਚ ਪਿਛਲੇ 70-80 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਰੇਆਮ ਤੌਹੀਨ ਕਰਵਾਈ
ਜਾ ਰਹੀ ਹੈ।
ਸੰਸਾਰ
ਭਰ ਦੀਆਂ ਸਾਰੀਆਂ ਸਿੱਖ-ਸੰਸਥਾਵਾਂ ਦੇ ਪ੍ਰਚਾਰਕ ਜਿਹੜੇ
ਅਕਾਲ ਬੁੰਗੇ ਦੇ ਪੁਜਾਰੀਆਂ ਅਧੀਨ ਹੋ ਕੇ ਚਲਦੇ ਹਨ, ਉਹ ਸਾਰੇ ਬੱਚਿੱਤਰ ਨਾਟਕ (ਅਖੌਤੀ
ਦਸਮ ਗ੍ਰੰਥ) ਦੀ ਅਸਲੀਅਤ ਦੱਸਣ ਤੋਂ ਹਮੇਸ਼ਾ ਚੁੱਪ ਰਹਿੰਦੇ ਹਨ। ਅਜਿਹਾ ਕਰਕੇ, ਉਹ
ਕਈ ਦਹਾਕਿਆਂ ਤੋਂ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਨਾਲ ਬਹੁਤ ਵੱਡਾ ਧ੍ਰੋਹ ਕਮਾਉਂਦੇ ਆ ਰਹੇ ਹਨ। ਇਸ ਚੁੱਪ ਦਾ ਲਾਹਾ ਲੈਂਦੇ ਹੋਏ, ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕ, ਗੁਰੂ ਗ੍ਰੰਥ ਸਾਹਿਬ ਜੀ ਦੀ
ਸਰਬ-ਉੱਚਤਾ ਨੂੰ ਖ਼ਤਮ ਕਰਨ ਲਈ ਇਕ ਦਿਨ ਬਚਿੱਤਰ ਨਾਟਕ
ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਕੇ, ਗੁਰਦੁਆਰਿਆਂ
ਵਿਚ ਪ੍ਰਕਾਸ਼ ਕਰ ਦੇਣਗੇ ਅਤੇ ਗੁਰਮਤਿ ਤੋਂ ਅਣਜਾਣ ਸਿੱਖ, ਉਸ ਨੂੰ ਆਪਣਾ ਗੁਰੂ ਸਮਝ ਕੇ, ਉਸ ਅੱਗੇ
ਮੱਥੇ ਟੇਕਿਆ ਕਰਨਗੇ। ਗੁਰਮਤਿ ਵਿਰੋਧੀ ਲੋਕ, ਸਿੱਖਾਂ ਦੀ ਇਸ ਮੂਰਖਤਾ ਤੇ ਤਾੜੀਆਂ ਮਾਰ ਕੇ ਹੱਸਿਆ ਕਰਨਗੇ। ਹੁਣ ਦੇਖੋ, ਗੰਦੇ, ਅਸ਼ਲੀਲ, ਕਾਮ-ਉਕਸਾਉ ਅਤੇ ਨਸ਼ਿਆਂ ਨਾਲ ਗਲਤਾਨ ਬਚਿੱਤਰ ਨਾਟਕ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਬਨਾਉਣ ਦੀ ਸਾਜਿਸ਼ ਨੂੰ ਕਿਵੇਂ ਸਫ਼ਲ ਕੀਤਾ ਜਾ ਰਿਹਾ ਹੈ:-
ਪਹਿਲਾ ਨਾਂ: ਬਚਿੱਤਰ ਨਾਟਕ
ਦੂਜਾ ਨਾਂ: ਦਸਮ ਗ੍ਰੰਥ
ਤੀਜਾ ਨਾਂ: ਸ੍ਰੀ ਦਸਮ ਗ੍ਰੰਥ ਸਾਹਿਬ ਜੀ
ਚੌਥਾ ਨਾਂ: ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ
ਜੀ
ਪੰਜਵਾਂ ਨਾਂ: ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ
ਜੀ ਵਿਚੋਂ ‘ ਦਸਮ ’ ਸ਼ਬਦ ਕੱਟ ਕੇ ਬਣਾ ਦਿੱਤਾ
ਹੈ,
ਸਿੱਖਾਂ ਦਾ ਨਵਾਂ
ਨਕਲੀ ਗੁਰੂ: ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ।
ਇਸ ਸਾਜਸ਼ ਤਹਿਤ ਅਸਲ ਗੁਰੂ ਗ੍ਰੰਥ ਸਾਹਿਬ ਨੂੰ
ਗੁਰਦੁਆਰਿਆਂ ਵਿਚੋਂ ਅਲੋਪ ਕਰ ਕੇ ਹੋਲੀ ਹੋਲੀ ਉਸ ਦੀ ਥਾਂ ਬਚਿੱਤਰ ਨਾਟਕ ਗ੍ਰੰਥ ਤੋਂ ਬਣਾਏ ਗਏ
ਨਕਲੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਿਆਂ ਵਿਚ ਕਰ ਕੇ ਸਿੱਖਾਂ ਨੂੰ ਕੇਵਲ ਮੂਰਖ ਹੀ
ਨਹੀਂ ਬਣਾਇਆ ਜਾਵੇਗਾ ਸਗੋਂ ਸਿੱਖਾਂ ਦੇ ਸਿੱਖੀ ਕਿਰਦਾਰ ਦਾ ਵੀ ਸਦਾ ਲਈ ਭੋਗ ਪਾ ਦਿੱਤਾ ਜਾਵੇਗਾ।
ਹੁਣ ਫ਼ੈਸਲਾ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਨੁਸਾਰ ਚਲ ਕੇ ਆਪਣਾ ਅਤੇ ਮਨੁੱਖਤਾ ਦਾ ਭਲਾ ਕਰਨਾ ਹੈ ਜਾਂ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਲੋਕਾਂ ਦੇ ਪਿੱਛੇ ਲੱਗ ਕੇ ਮਜ਼ਾਕ ਦੇ ਪਾਤਰ ਬਣਨਾ ਹੈ?
ਦਵਿੰਦਰ ਸਿੰਘ ਆਰਟਿਸਟ 97815-09768