Punjabi Articles

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥

ਨੋਟ-ਕਹਤ ਅਤੇ ਖਾਹਿ-ਵਰਤਮਾਨ ਕਾਲ ਅਤੇ ਹੁਕਮੀ ਭਵਿਖਤ ਕਾਲ ਕਰਮਵਾਰ ਦੀਆਂ ਕਿਰਿਆਵਾਂ ਹਨ ਦੀ ਕਿਰਿਆ ਹੈ ਭੂਤ ਕਾਲ ਦੀ ਕਿਰਿਆ ਨਹੀਂ ਹੈ। ਇਸ ਕਰਕੇ ਇਹ ਕਹਾਣੀਆਂ ਪੁਰਾਣੇ ਸ਼ਾਸਤਰਾਂ ਵਿਚੋਂ ਲੈ ਕੇ ਉਸ ਪਾਤਰ ਦੇ ਜੀਵਨ ਬਾਰੇ ਠੱਗੀ ਫਰੇਬੀ ਹੋਣ ਬਾਰੇ ਦੱਸਿਆ ਹੈ)

ਅੱਖਰੀ ਅਰਥ: - ਹੇ ਭਾਈ! (ਪੁਰਾਣੇ ਸ਼ਾਸਤਰਾਂ ਵਿਚ ਦੁਆਪਰ ਜੁਗ ਦੇ ਮੰਨੇ ਜਾਂਦੇ ਰੱਬ ਬਾਰੇ ਇਹ ਕਹਿਆ ਗਇਆ ਹੈ ਕਿ) ਉਸ ਦੇ ਨੈਨ ਬੜੇ ਸੋਹਣੇ ਕੰਵਲ ਦੇ ਫੁੱਲ ਵਰਗੇ ਹਨ ਅਤੇ ਮਿੱਠੇ ਬਚਨ ਹਨ। ਕਰੋੜਾਂ ਹੀ ਉਸ ਦੇ ਸਾਥੀ ਉਸ ਦੇ ਨਾਲ ਸੋਭਦੇ ਹਨ । (ਪਰ ਉਸ ਨੂੰ ਇਕੱਲੇ ਨੂੰ) ਜਸੋਧਾਂ ਮਾਂ ਕਹਿੰਦੀ ਹੈ ਕਿ ਉਹ ਦਹੀਂ ਚੌਲ ਖਾ ਲੈ। (ਉਸ ਦੇ ਕਿਸੇ ਸਾਥੀ ਨੂੰ ਵੀ ਨਹੀਂ ਕਹਿੰਦੀ ਕਿ ਉਹ ਵੀ ਖਾ ਲੈਣ।)

ਭਾਵ ਅਰਥ: - ਹੇ ਭਾਈ! ਪੁਰਾਣੇ ਸ਼ਾਸਤਰਾਂ ਵਿਚ ਦੁਆਪਰ ਜੁਗ ਦੇ ਮੰਨੇ ਜਾਂਦੇ ਰੱਬ ਬਾਰੇ ਇਹ ਕਹਿਆ ਗਇਆ ਹੈ ਕਿ ਉਸ ਦੇ ਨੈਨ ਬੜੇ ਸੋਹਣੇ ਕੰਵਲ ਦੇ ਫੁੱਲ ਵਰਗੇ ਹਨ ਅਤੇ ਮਿੱਠੇ ਬਚਨ ਹਨ। ਕਰੋੜਾਂ ਹੀ ਉਸ ਦੇ ਸਾਥੀ ਉਸ ਦੇ ਨਾਲ ਸੋਭਦੇ ਹਨ। ਪਰ ਉਸ ਨੂੰ ਇਕੱਲੇ ਨੂੰ ਜਸੋਧਾਂ ਮਾਂ ਕਹਿੰਦੀ ਹੈ ਕਿ ਉਹ ਦਹੀਂ ਚੌਲ ਖਾ ਲੈ। ਉਸ ਦੇ ਕਿਸੇ ਸਾਥੀ ਨੂੰ ਵੀ ਨਹੀਂ ਕਹਿੰਦੀ ਕਿ ਉਹ ਵੀ ਖਾ ਲੈਣ। ਇਹ ਤਾਂ ਸਾਰੀ ਕਹਾਣੀ ਇਕ ਮਾਂ ਦੇ ਪੇਟੋਂ ਜੰਮੇ ਅਕਾਰ ਦੀ ਹੈ। ਪਰ ਤੁਹਾਡਾ ਦੱਸਿਆ ਗੁਰੂ ਸਿਧਾਂਤ ਤਾਂ ਪ੍ਰਭੂ ਨਿਰ ਅਕਾਰ ਅਤੇ ਜੰਮਣ ਮਰਨ ਤੋਂ ਰਹਿਤ ਹੈ। ਇਸੇ ਕਰਕੇ ਗੁਰੂ ਰਾਮ ਦਾਸ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ।

Meanings: - O’ Brothers! In old scriptures the Lord of Silver-age has been described as having attractive eyes like a lotus and sweet words exalted and embellished millions of your followers. He has several friends with him who always praise you. His mother Jashoda asks only him to eat rice and never asks others to eat. It shows that he is born out of mother’s womb. But O’ guru Ramdas ji! You told us that the Lord is shapeless and formless and never born or dies. So, wow! You are great. Wow! You are great.

ਵਿਆਕਰਣਿਕ ਰੂਪ: - ਕਵਲ-ਕੰਵਲ ਦੇ ਫੁਲ ਵਰਗੇ (ਵਿਧੇਅ ਵਿਸ਼ੇਸ਼ਣ) ਨੈਨ-ਨੇਤਰ (ਕਰਤਾ ਕਾਰਕ ਬਹੁਵਚਨ), ਮਧੁਰ-ਮਿੱਠੇ ਮਿੱਠੇ (ਵਿਧੇਅ ਵਿਸ਼ੇਸ਼ਣ) ਬੈਨ-ਬਚਨ (ਕਰਤਾ ਕਾਰਕ) ਕੋਟਿ-ਕਰੋੜਾਂ (ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ), ਸੈਨਾ-ਸਾਥੀ ਜਾਂ ਤੇਰੇ ਹੁਕਮ ਵਿਚ ਚਲਣ ਵਾਲੇ (ਵਿਧੇਅ ਵਿਸ਼ੇਸ਼ਣ) ਸੰਗ- ਨਾਲ ਦੇ (ਅਧਿਕਰਨ ਕਾਰਕ, ਬਹੁਵਚਨ), ਸੋਭ-ਸੋਹਣੇ ਹਨ (ਵਿਧੇਅ ਵਿਸ਼ੇਸ਼ਣ) ਕਹਤ-ਕਹਿੰਦੀ ਹੈ (ਵਰਤਮਾਨ ਕਾਲ ਇਕਵਚਨ ਦੀ ਕਿਰਿਆ), ਮਾ-ਮਾਤਾ (ਕਰਤਾ ਕਾਰਕ, ਇਕਵਚਨ) ਜਸੋਦ-ਜਸੋਦਾਂ (ਖਾਸ ਨਾਂਵ ਕਰਤਾ ਕਾਰਕ), ਜਿਸਹਿ-ਜਿਸ ਨੂੰ (ਸਬੰਧ ਵਾਚਕ ਪੜਨਾਂਵ, ਕਰਮ ਕਾਰਕ, ਇਕਵਚਨ) ਦਹੀ ਭਾਤੁ-ਦਹੀ ਚੌਲ (ਕਰਮ ਕਾਰਕ, ਇਕਵਚਨ) ਖਾਹਿ- ਤੂੰ ਖਾ ਲੈ (ਹੁਕਮੀ ਭਵਿੱਖਤ ਕਾਲ, ਮੱਧਮ ਪੁਰਖ, ਇਕਵਚਨ ਦੀ ਕਿਰਿਆ), ਜੀਉ-ਜੀ (ਸਤਿਕਾਰ ਲਇ ਸ਼ਬਦ ਹੈ)

ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥

ਨੋਟ- ਖੇਲੁ ਪਾਹਿ ਜੀਉ। ਵਿਚ “ਪਾਹਿ” ਵਰਤਮਾਨ ਕਾਲ, ਮੱਧਮ ਪੁਰਖ ਇੱਕ ਵਚਨ ਦੀ ਕਿਰਿਆ ਹੈ।

ਅੱਖਰੀ ਅਰਥ: - ਹੇ ਭਾਈ! ( ਸ਼ਾਸਤਰਾਂ ਦੀ ਕਹਾਣੀ ਮੁਤਾਬਕ ਇਕ ਮਾਂ ਉਸੇ ਪੁੱਤਰ ਮੋਹ ਵਿਚ ਮੰਨੇ ਜਾਂਦੇ ਰੱਬ ਨੂੰ ਕਹਿੰਦੀ ਹੈ) ਤੇਰਾ ਸੋਹਣਾ ਅੱਤ ਦਾ ਸੋਹਣਾ ਰੂਪ ਦੇਖ ਕੇ (ਮੇਰੀ) ਪਿਆਰ ਦੀ ਬਹੁਤ ਵੱਡੀ ਮਸਤੀ ਬਣ ਗਈ ਹੈ। ਕਿੰਕਨੀ ਦੀ ਛਣਕਾਰ ਦੀ ਧੁਨੀ ਦੀ ਖੇਲ (ਤੂੰ ਮੇਰੇ ਮਨ ਵਿਚ) ਪਾਉਂਦਾ ਹੈ।( ਹੇ ਗੁਰੂ ਜੀ ! ਇਹ ਮਾਂ ਦਾ ਪੁੱਤਰ ਮੋਹ ਰਬ ਨਹੀਂ ਹੋ ਸਕਦਾ ਕਿਉਂਕਿ ਰੱਬ ਤਾਂ ਤੁਹਾਡੇ ਸਿਧਾਂਤ ਮੁਤਾਬਕ ਨਿਰ ਅਕਾਰ ਹੈ।)

ਭਾਵ ਅਰਥ: - ਹੇ ਭਾਈ! ਸ਼ਾਸਤਰਾਂ ਦੀ ਕਹਾਣੀ ਮੁਤਾਬਕ ਇਕ ਮਾਂ ਉਸੇ ਪੁੱਤਰ ਮੋਹ ਵਿਚ ਮੰਨੇ ਜਾਂਦੇ ਰੱਬ ਨੂੰ ਕਹਿੰਦੀ ਹੈ ਕਿ ਹੇ ਪੁੱਤਰ! ਤੇਰਾ ਸੋਹਣਾ ਅੱਤ ਦਾ ਸੋਹਣਾ ਰੂਪ ਦੇਖ ਕੇ ਮੇਰੀ) ਪਿਆਰ ਦੀ ਬਹੁਤ ਵੱਡੀ ਮਸਤੀ ਬਣ ਗਈ ਹੈ। ਕਿੰਕਨੀ ਦੀ ਛਣਕਾਰ ਦੀ ਧੁਨੀ ਦੀ ਖੇਲ ਤੂੰ ਮੇਰੇ ਮਨ ਵਿਚ ਪਾਉਂਦਾ ਹੈ। ਹੇ ਗੁਰੂ ਜੀ ! ਇਹ ਮਾਂ ਦਾ ਪੁੱਤਰ ਮੋਹ ਰੱਬ ਨਹੀਂ ਹੋ ਸਕਦਾ ਕਿਉਂਕਿ ਰੱਬ ਤਾਂ ਤੁਹਾਡੇ ਸਿਧਾਂਤ ਮੁਤਾਬਕ ਨਿਰ ਅਕਾਰ ਹੈ ਅਤੇ ਜੰਮਣ ਮਰਨ ਤੋਂ ਰਹਿਤ ਹੈ।

Meaning: - O’ Guru! In old scripture the story of a mother’s love says that gazing upon your extremely handsome form, her mind got intoxicated with delight. The sound of his silver bells while he is playing strikes her mind. O’ guru Ram Das ji this cannot be Lord because the Lord is formless, shapeless, and never takes birth and never dies.

ਵਿਆਕਰਣਿਕ ਰੂਪ: - ਦੇਖਿ ਕੇ (ਪੂਰਬ ਪੂਰਨ ਕ੍ਰਿਦੰਤ) ਰੂਪੁ-ਸ਼ਕਲ (ਕਰਮ ਕਾਰਕ, ਇਕਵਚਨ) ਅਤਿ-ਬਹੁਤ (ਪ੍ਰਕਾਰ ਵਾਚੀ ਕਿਰਿਆ ਵਿਸ਼ੇਸ਼ਣ) ਅਨੂਪ-ਸੋਹਣਾ (ਵਿਧੇਅ ਵਿਸ਼ੇਸ਼ਣ) ਮੋਹ-ਮੋਹ ਦੀ (ਸਬੰਧ ਕਾਰਕ), ਮਹਾ-ਬਹੁਤ ਵੱਡੀ (ਪਰਮਾਣ ਵਾਚੀ ਵਿਸ਼ੇਸ਼ਣ) ਮਗ-ਮਸਤੀ (ਕਰਤਾ ਕਾਰਕ, ਇਕਵਚਨ) ਭਈ-ਹੋ ਗਈ ਹੈ (ਭੂਤ ਕਾਲ ਦੀ ਕਿਰਿਆ ਹੈ ਪਰ ਵਰਤੀ ਹੈ ਅਨਿਸ਼ਚਿਤ ਪੂਰਨ ਵਰਤਮਾਨ ਕਾਲ ਵਿਚ) ਕਿੰਕਨੀ-ਛਣਕਾਟ ਪਉਣ ਵਾਲਾ ਗਹਿਣੇ ਦੀ (ਸਬੰਧ ਕਾਰਕ, ਇਕਵਚਨ) ਸਬਦ-ਸ਼ਬਦ ਦੀ (ਸਬੰਧ ਕਾਰਕ) ਝਨਤਕਾਰ-ਛਨਕਾਰ (ਕਰਤਾ ਕਾਰਕ, ਇਕਵਚਨ) ਖੇਲੁ-ਖੇਡ ਕਰਮ ਕਾਰਕ, ਇਕਵਚਨ) ਪਾਹਿ-ਪਾਉਂਦਾ ਹੈ (ਵਰਤਮਾਨ ਕਾਲ, ਇਕਵਚਨ ਦੀ ਕਿਰਿਆ)

ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਹ ਗ੍ਹਾਨ

ਧ੍ਹਾਨ ਧਰਤ ਹੀਐ ਚਾਹਿ ਜੀਉ

ਅੱਖਰੀ ਅਰਥ: - ਹੇ ਭਾਈ! ਮੌਤ ਦੀ ਕਲਮ ਹੁਕਮ ਨੂੰ ਹੱਥ ਵਿਚ ਦਿੱਤੀ ਗਈ ਹੈ। ਮੈਨੂੰ ਦੱਸਣ ਕਿ ਉਸ ਦੇ ਹੁਕਮ ਨੂੰ ਕੋਈ ਮੇਟ ਸਕਦਾ ਹੈ ਚਾਹੇ ਸ਼ਿਵਾ ਬ੍ਰਹਮਾ ਆਪਣੇ ਹਿਰਦੇ ਵਿਚ

ਗਿਆਨ ਧਿਆਨ ਧਰ ਲੈਣ। (ਉਹ ਵੀ ਉਸ ਦੇ ਹੁਕਮ ਨੂੰ ਮੇਟ ਨਹੀ ਸਕਦੇ)

ਭਾਵ ਅਰਥ: - ਹੇ ਭਾਈ! ਮੌਤ ਦੀ ਲਿਖਤ ਕੁਦਰਤੀ ਨਿਯਮ ਅਨੁਸਾਰ ਹੋਣੀ ਹੈ। ਉਸ ਦੇ ਹੁਕਮ ਅਨੁਸਾਰ ਮੌਤ ਦੇ ਹੋਣ ਨੂੰ ਕੋਈ ਨਹੀਂ ਮੇਟ ਸਕਦਾ ਹੈ ਭਾਵੇਂ ਸ਼ਿਵਾ ਬ੍ਰਹਮਾ, ਸ਼ਾਸਤਰਾਂ ਦੀਆਂ ਕਹਾਣੀਆਂ ਦੇ ਪਾਤਰ ਆਪਣੇ ਹਿਰਦੇ ਵਿਚ ਕਿੰਨਾ ਵੀ ਗਿਆਨ ਧਿਆਨ ਬਣਾ ਲੈਣ। ਉਹ ਵੀ ਭਾਵੇਂ ਕਿੰਨਾ ਵੀ ਜ਼ੋਰ ਲਾ ਲੈਣ ਉਸ ਦੇ ਨਿਯਮ ਨੂੰ ਬਦਲ ਨਹੀ ਸਕਦੇ। ਇਹ ਮੌਤ ਤਾਂ ਦੁਆਪਰ ਦੇ ਕਹੇ ਜਾਂਦੇ ਰੱਬ ਨੂੰ ਵੀ ਆਈ ਸੀ।

Meaning: - O’ Brothers! The death of a persdon happens according to the laws of nature. Nobody can stop this. Nobody can change the laws of nature. Even Shiva Brahma, the character of old scriptures how miraculous power they may have, but they even cannot change it. Death did not spare the Lord of silver-age described in old scriptures.

ਵਿਆਕਰਣਿਕ ਰੂਪ: - ਕਾਲ-ਮੌਤ ਦੀ (ਸਬੰਧ ਕਾਰਕ, ਇਕਵਚਨ) ਕਲਮ-ਲਿਖਤ (ਕਰਤਾ ਕਾਰਕ, ਇਕਵਚਨ) ਹੁਕਮੁ-ਹੁਕਮ ਨੂੰ ਭਾਵ ਕੁਦਰਤ ਦੇ ਨਿਯਮ ਨੂੰ(ਕਰਮ ਕਾਰਕ, ਇਕਵਚਨ) ਹਾਥਿ-ਹੱਥ ਵਿਚ (ਅਧਿਕਰਨ ਕਾਰਕ, ਇਕਵਚਨ) ਕਹਹੁ-ਮੈਨੂੰ ਦਸੋ (ਹੁਕਮੀ ਭਵਿੱਖਤ ਕਾਲ ਬਹੁਵਚਨ, ਦੀ ਕਿਰਿਆ) ਕਉਨੁ-ਕਉਣ (ਪ੍ਰਸ਼ਨ ਵਾਚਕ ਪੜਨਾਂਵ, ਇਕਵਚਨ) ਮੇਟਿ-ਮੇਟ (ਸੰਯੁਕਤ ਕਿਰਿਆ) ਸਕੈ-ਸਕਦਾ ਹੈ (ਸੰਭਾਵੀ ਭਵਿੱਖਤ ਕਾਲ ਦੀ ਕਿਰਿਆ ਹੈ) ਇਸੁ-ਸ਼ਿਵਾ, ਬੰਮ੍ਯ੍ਯੁ-ਬਰਮਾ (ਕਰਤਾ ਕਾਰਕ ਦੋਵੇ ਹਨ) ਗ੍ਯ੍ਯਾਨੁ -ਗਿਆਨ, ਧ੍ਯ੍ਯਾਨੁ-ਸੁਰਤ (ਕਰਮ ਕਾਰਕ, ਇਕਵਚਨ) ਧਰਤ-ਧਰਦੇ ਹੋਣ (ਸੰਭਾਵੀ ਭਵਿਖ ਕਾਲ ਦੀ ਕਿਰਿਆ) ਹੀਐ-ਹਿਰਦੇ ਵਿਚ (ਅਧਿਕਰਨ ਕਾਰਕ, ਇਕਵਚਨ) ਚਾਹਿ-ਚਾਹੇ ਜਾਂ ਭਾਵੇਂ (ਯੋਜਕ) ਜੀਉ-ਸਤਿਕਾਰ ਸ਼ਬਦ ॥

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ੧॥੬॥

ਅੱਖਰੀ ਅਰਥ: - ਹੇ ਗੁਰੂ ਰਾਮ ਦਾਸ ਜੀ! ਪ੍ਰਭੂ ਤਾਂ ਸਦੀਵੀ (ਕਦੇ ਮਰਦਾ ਜੰਮਦਾ ਨਹੀਂ) ਹੈ, ਅਟਲ ਹੈ, ਆਪਣੀ ਕਿਰਤ ਵਿਚ ਵਸਿਆ ਹੈ, ਮੁਢ ਤੋਂ ਹੀ ਸਰਬ ਵਿਆਪੀ ਹੈ। ਤੁਸੀਂ ਹਮੇਸ਼ਾ ਇਹ ਹੀ ਦੱਸਿਆ ਹੈ ।ਵਾਹ ਕਮਾਲ ਹੋ ਗੁਰੂ ਜੀ ! ਵਾਹ ਕਮਾਲ ਹੋ ਗੁਰੂ ਜੀ! ਵਾਹ ਕਮਾਲ ਹੋ ਗੁਰੂ! ਵਾਹ ਕਮਾਲ ਹੋ ਜੀ।

ਭਾਵ ਅਰਥ: - ਹੇ ਗੁਰੂ ਰਾਮ ਦਾਸ ਜੀ! ਪ੍ਰਭੂ ਤਾਂ ਸਦੀਵੀ ਹੈ, ਕਦੇ ਮਰਦਾ ਜੰਮਦਾ ਨਹੀਂ ਹੈ, ਅਟਲ ਹੈ, ਆਪਣੀ ਕਿਰਤ ਵਿਚ ਵਸਿਆ ਹੈ, ਮੁਢ ਤੋਂ ਹੀ ਸਰਬ ਵਿਆਪੀ ਹੈ। ਤੁਸੀਂ ਹਮੇਸ਼ਾ ਇਹ ਹੀ ਦੱਸਿਆ ਹੈ ।ਵਾਹ ਕਮਾਲ ਹੋ ਗੁਰੂ ਜੀ ! ਵਾਹ ਕਮਾਲ ਹੋ ਗੁਰੂ ਜੀ! ਵਾਹ ਕਮਾਲ ਹੋ ਗੁਰੂ! ਵਾਹ ਕਮਾਲ ਹੋ ਜੀ।

Meaning: - O’ Guru Ram Das ji! You are always truthful about the Lord that He is an immortal, abode of excellence, Primal, pervaded everywhere in His creation. O’ Guru Wow! O’ Guru Wow! O’ Guru Wow! Wow! He is not any living being as described in old scripture, a God of silver age.

ਵਿਆਕਰਣਿਕ ਰੂਪ: - ਸਤਿ-ਅਟਲ (ਵਿਧੇਅ ਵਿਸ਼ੇਸ਼ਣ), ਸਚੁ-ਸਦੀਵੀ, ਅਟਲ (ਵਿਧੇਅ ਵਿਸ਼ੇਸ਼ਣ) ਸ੍ਰੀ-ਲਛਮੀ ਭਾਵ ਮਾਇਆ ਜਾਂ ਕਿਰਤ (ਸਬੰਧ ਕਾਰਕ) ਨਿਵਾਸੁ-ਸਥਾਨ/ ਵਾਸੀ (ਵਿਧੇਅ ਵਿਸ਼ੇਸ਼ਣ) ਆਦਿ-ਮੁੱਢ ਤੋਂ ਹੀ (ਕਾਲ ਵਾਚੀ ਕਿਰਿਆ ਵਿਸ਼ੇਸ਼ਣ) ਪੁਰਖੁ-ਸਰਬ ਰੂਪੀ (ਵਿਧੇਅ ਵਿਸ਼ੇਸ਼ਣ), ਸਦਾ-ਹਮੇਸ਼ਾ (ਕਾਲ ਵਾਚੀ ਕਿਰਿਆ ਵਿਸ਼ੇਸ਼ਣ) ਤੁਹੀ-ਤੂੰ ਹੀ (ਕਰਤਾ ਕਾਰਕ+ਅਵਿਆ ਹੀ) ਵਾਹਿਗੁਰੂ-ਹੇ ਗੁਰੂ ! ਤੁਸੀ ਕਮਾਲ ਹੋ! ਹੇ ਗੁਰੂ! ਤੁਸੀ ਕਮਾਲ ਹੋ! ਹੇ ਗੁਰੂ! ਤੁਸੀ ਕਮਾਲ ਹੋ! ਕਮਾਲ ਹੈ ਜੀਊ!

ਸਾਰੇ ਸਵਈਏ ਦਾ ਮਤਲਬ- ਹੇ ਗੁਰੂ ਰਾਮ ਦਾਸ ਜੀ! ਜੋ ਦੁਆਪਰ ਦੇ ਰੱਬ ਬਾਰੇ ਪੁਰਾਣੇ ਸ਼ਾਸਤਰਾਂ ਵਿਚ ਮਰਨ ਜੰਮਣ ਵਾਲਾ, ਮੁਨੱਖੀ ਰੂਪ ਵਿਚ ਦੱਸਿਆ ਹੈ ਉਹ ਰੱਬ ਨਹੀਂ ਹੋ ਸਕਦਾ ਹੈ ਪਰ ਜੋ ਤੁਸੀਂ ਹਮੇਸ਼ਾ ਦੱਸਿਆ ਹੈ ਕਿ ਪ੍ਰਭੂ ਤਾਂ ਹਮੇਸ਼ਾ ਤੋਂ ਅਟਲ ਹੈ, ਸਦੀਵੀ ਹੈ, ਕਿਰਤ ਵਿਚ ਵਸਿਆ ਹੈ ਅਤੇ ਸਰਬ ਵਿਆਪੀ ਹੈ। ਵਾਹ ਗੁਰੂ ਜੀ ! ਵਾਹ ਗੁਰੂ ਜੀ! ਵਾਹ ਗੁਰੂ ਜੀ! ਵਾਹ ਜੀ!

Central Meaning: - O’ Guru Ram Das ji! The Lord described in old scriptures as a Lord of silver age is born to mother and died, he cannot be Lord because you have always told us that the Lord is an immortal, Abode of excellence, Primal, pervaded everywhere in His creation. O’ Guru Wow! O’ Guru Wow! O’ Guru Wow! Wow!

 -- ਚਮਕੌਰ ਸਿੰਘ ਬਰਾੜ