Punjabi Articles
ਸਾਹਿਤਕ ਚੋਰ ਭਾਈ ਵੀਰ ਸਿੰਘ?

ਪਿੰਡੇ ਤੇ ਹੰਡਾਇਆ ਸੱਚ ਤਾਂ ਮੂੰਹ ਬੋਲਦੀ ਤਸਵੀਰ ਤੋਂ ਘੱਟ ਨਹੀਂ ਹੁੰਦਾ। ਜੇ ਮੂੰਹ ਬੋਲਦੀ ਤਸਵੀਰ ਖਿਚਣ ਅਤੇ ਪਿੰਡੇ ਤੇ ਸੱਚ ਹੰਡਾਉਣ ਵਾਲਾ ਮੁਦੱਈ ਵੀ ਆਪ ਹੀ ਹੋਵੇ ਤਾਂ ਤੁਹਾਡਾ ਕੀ ਖਿਆਲ ਹੈ ਕਿ ਸ਼ੱਕ ਦੀ ਕੋਈ ਗੁੰਜ਼ਾਇਸ ਬਾਕੀ ਹੋ ਸਕਦੀ ਹੈ? ‘ਸਾਹਿਤਕ ਚੋਰ’ ਨੂੰ ਸੰਤ ਕਵੀ ਭਾਈ ਵੀਰ ਸਿੰਘ ਕਰਕੇ ਪ੍ਰਚਾਰਿਆ ਜਾਣਾ ਹੀ ਕਾਫੀ ਹੈ। ਇਸ ਕਰਕੇ ਜੇ ਕੋਈ ਖੋਜੀ ਸਿੱਖ ਭਾਈ ਵੀਰ ਸਿੰਘ ਬਾਰੇ ਕੁੱਝ ਲਿਖਦਾ ਹੈ ਤਾਂ ਲੋਕਾਂ ਨੂੰ ਮਿਰਚਾਂ ਵਾਂਗ ਚੁੱਭਦਾ ਹੈ। ਜਾਣੇ-ਅਣਜਾਣੇ ‘ਚ ਸ਼ਹਿਦ ‘ਚ ਵਲੇਟੀ ਜ਼ਹਿਰ ਨੂੰ ਅਸੀਂ ਅੰਮ੍ਰਿਤ ਨਾਲੋ ਜ਼ਿਆਦਾ ਪਸੰਦ ਕਰਦੇ ਹਾਂ। ਜੋ ਕੁੱਝ ਅੱਜ ਅਸੀਂ ਬਣ ਚੁੱਕੇ ਹਾਂ, ਓਹੀ ਬਣੇ ਰਹਿਣ ਨੂੰ ਹੀ ਅਸੀਂ ਸਿੱਖੀ ਸਮਝ ਚੁੱਕੇ ਹਾਂ, ਜੋ ਇਕ ਵੱਡੀ ਭੁੱਲ ਹੈ। ਭਾਈ ਵੀਰ ਸਿੰਘ ਬਾਰੇ ਪੜਚੋਲ, ਇਤਹਾਸਕ ਤੱਥਾਂ ਦੇ ਅਧਾਰ ਤੇ, ਸ਼ੁਰੂ ਕਰਦੇ ਹਾਂ ਗਿਆਨੀ ਗਿਆਨ ਸਿੰਘ ਤੋਂ।
ਚੋਣਵੀਆਂ ਸਿੱਖ ਜੀਵਨੀਆਂ–ਸਿੱਖ
ਮਿਸ਼ਨਰੀ ਕਾਲਜ਼(ਲੁਧਿਅਣਾ) ਪੰਨਾ 44. ਗਿਆਨੀ ਗਿਆਨ ਸਿੰਘ ਦੀ ਜ਼ਬਾਨੀ।
“ਗਿਆਨੀ ਗਿਆਨ ਸਿੰਘ ਭਾਵੇਂ ਆਪ ਨਿਰਮਲੇ ਸਨ,
ਪਰ ਉਨ੍ਹਾਂ ਨੇ ਜਦੋਂ ਕੂਕਿਆਂ (ਨਾਮਧਾਰੀਆਂ), ਨਿਹੰਗਾਂ
ਉਦਾਸੀਆਂ ਆਦਿਕ ਬਾਰੇ ਲਿਖਿਆ ਤਾਂ ਬੜੀ ਨਿਰਪੱਖਤਾ ਨਾਲ ਸਭ ਦੀ ਪ੍ਰਸ਼ੰਸਾ ਕੀਤੀ। ਆਪ ਸਭ ਨੂੰ ਪੰਥ
ਦਾ ਅੰਗ ਸਮਝਦੇ ਸਨ। ਆਪ ਨੇ ਸਿੱਖ-ਸਰਦਾਰਾਂ ਦੇ ਜੀਵਨ ਵਿਚ ਆਈਆਂ ਊਣਤਾਈਆਂ ਅਤੇ ਮਗਰਲੇ ਉਦਾਸੀਆਂ
ਦੇ ਪੰਥਕ-ਧਾਰਾ ਤੋਂ ਦੂਰ ਜਾਣ ਦੀ ਆਲੋਚਨਾ ਵੀ ਕੀਤੀ ਹੈ। ਗਿਆਨੀ ਜੀ ਦੀਆਂ ਪੁਸਤਕਾਂ ਦਾ ਵਿਸ਼ਾ-ਵਸਤੂ ਅਤੇ ਉੁਨ੍ਹਾਂ ਦੇ
ਵਿਚਾਰ ਭਾਵੈਂ ਕੈਸੇ ਵੀ ਹੋਣ, ਗਿਆਨੀ ਜੀ ਆਪਣੀਆਂ ਰਚਨਾਂਵਾਂ ਨੂੰ ਪੰਥ ਦੀ
ਅਮਾਨਤ ਸਮਝਦੇ ਸਨ। ਇਹ ਸਭ ਉਨ੍ਹਾਂ ਨੇ ਪੰਥ-ਸੇਵਾ ਦੀ ਭਾਵਨਾ ਨਾਲ ਹੀ ਲਿਖੀਆਂ ਸਨ। ਉਨ੍ਹਾਂ ਨੇ
ਆਪਣੀਆਂ ਸਾਰੀਆਂ ਛਪੀਆਂ ਤੇ ਅਣ-ਛਪੀਆਂ ਪੁਸਤਕਾਂ ਖਾਲਸਾ ਟ੍ਰੈਕਟ ਸੁਸਾਇਟੀ, ਅੰਮ੍ਰਿਤਸਰ ਨੂੰ ਦੇ ਦਿਤੀਆਂ ਸਨ। ਸੁਸਾਇਟੀ ਦੇ ਇਕਰਾਰ ਮੁਤਾਬਿਕ ਇਹ ਪੁਸਤਕਾਂ’
ਵਜ਼ੀਰ ਹਿੰਦ ਪ੍ਰੈਸ” ਵਿਚ ਛਪਣੀਆਂ ਸਨ।
ਗਿਆਨੀ ਜੀ ਤੋਂ ਪੁਸਤਕਾਂ ਲੈ ਕੇ ਖਾਲਸਾ ਟ੍ਰੈਕਟ
ਸੁਸਾਇਟੀ ਵਾਲਿਆਂ ਨੇ ਗਿਆਨੀ ਜੀ ਦੀ ਪ੍ਰਸੰਸਾ ਵਿਚ ਇਕ ਇਸ਼ਤਿਹਾਰ ਆਪਣੀ ਅਖਬਾਰ ਵਿਚ ਛਾਪਿਆ ਅਤੇ
ਗਿਆਨੀ ਜੀ ਦੇ ਅੰਨ-ਬਸਤਰਾਂ ਦੇ ਨਿਰਬਾਹ ਵਾਸਤੇ 12 ਰੁਪਏ ਮਹੀਨਾ ਦੇਣ
ਦਾ ਜੁੰਮਾ ਲਿਆ। ਇਸ ਸੁਸਾਇਟੀ ਦੇ ਪ੍ਰਬੰਧਕ ਸਨ ਭਾਈ ਵੀਰ ਸਿਘ ਜੀ ਦੇ ਪਿਤਾ ਡਾ: ਚਰਨ ਸਿਘ ਜੀ,
ਸ੍ਰ: ਤਿਰਲੋਚਨ ਸਿੰਘ ਸ੍ਰ: ਵਜ਼ੀਰ ਸਿੰਘ ਤੇ ਸ੍ਰ ਸੁਰਜਨ ਸਿੰਘ ਆਦਿਕ। ਖਾਲਸਾ
ਟ੍ਰੈਕਟ ਸੁਸਾਇਟੀ ਨੇ ਗਿਆਨੀ ਜੀ ਨਾਲ ਕੀਤਾ ਇਕਰਾਰ ਨਾ ਪਾਲਿਆ ਤੇ ਗਿਆਨੀ ਜੀ ਦੀਆਂ ਕੁੱਝ
ਅਣਛੱਪੀਆਂ ਪੁਸਤਕਾਂ ਨਾ ਛਾਪੀਆਂ। ਗਿਆਨੀ ਜੀ ਦੇ ਵਾਰ ਵਾਰ ਕਹਿਣ ਉਤੇ ਵੀ ਸੁਸਾਇਟੀ ਨੇ ਕੋਈ
ਪ੍ਰਵਾਹ ਨਾ ਕੀਤੀ। ਇਸ ਗੱਲ ਦਾ ਗਿਆਨੀ ਜੀ ਨੂੰ ਬੁਹਤ ਦੁਖ ਹੋਇਆ ਤੇ ਉਨ੍ਹਾਂ ਸਮਝਿਆ ਕਿ ਸੁਸਾਇਟੀ
ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਆਪਣੇ ਸੁਆਰਥ ਲਈ ਗਿਆਨੀ ਜੀ ਦੀ ਤੀਹ ਵਰਿਆਂ ਦੀ
ਮਿਹਨਤ ਬਰਬਾਦ ਕਰ ਦਿਤੀ ਹੈ। ਗਿਆਨੀ ਜੀ ਨੇ ਆਪਣੇ ਦੁਖ ਨੂੰ ‘ਰਿਪਦੁਮਨ ਪ੍ਰਕਾਸ਼’ ਦੇ ਪੰਨਾ-69 ਵਿਚ ਪ੍ਰਗਟ ਕੀਤਾ ਹੈ । ਆਪ ਲਿਖਦੇ ਹਨ :-
‘ਜੋ ਪੁਸਤਕ ਗਿਆਨੀ
ਰਚੇ ਹਮ ਛਾਪੇਂਗੇ ਸੋਇ। ’ਇਹ ਸ਼ਰਤ ਉਨ ਜੋ ਲਿਖੀ, ਪਾਲੀ ਨਹੀ ਕੋਇ ।
ਅਤਿ ਅਨਿਆਇ, ਉਨ ਜ਼ੁਲਮ ਬਡ, ਮੁਝ ਸੇ ਕੀਨੋ ਆਪ।
ਨਹਿ ਖਰੜੇ ਮੁੜ ਦੇਤ ਹੈਂ, ਨਹਿ ਛਾਪਤ ਹੈਂ ਆਪ ।
ਵਰਸ ਸਤਾਰਾਂ ਭਏ ਹੈਂ, ਉਨ ਕੋ ਦਏ ਬਨਾਇ।
ਖਟੇ ਮੇਂ ਪਾ ਰਹੇ ਹੈਂ, ਟਾਲਾ ਕਰਤ ਰਹਾਇ ।
ਐਸੇ ਸਿੱਖਨ ਕੋ ਗੁਰੂ, ਬਖਸੇ ਆਪ ਸੁਮੱਤਿ।
ਕਰੈਂ ਨਾ ਆਗੈ ਔਰ ਸੋਂ, ਮੁਝ ਸੈ ਕਰੀ ਕੁਪੱਤ ।
ਮਿਹਨਤ ਮੇਰੀ ਬਿਰਧ ਕੀ, ਤੀਸ ਬਰਸ ਕੀ ਜੋਇ।
ਬੇ-ਕਦਰੇ, ਨਾ–ਸ਼ੁਕਰੀਆਂ, ਬਿਰਥਾ ਰਾਖੀ ਖੋਇ ।
ਸੇਵਾ ਜੋ ਮੈਂ ਪੰਥ ਕੀ, ਕਰੀ ਲਾਭ ਕੇ ਹੇਤ।
ਗਰੇ ਪਰੇ ਮਤਸਰ ਭਰੇ, ਮਰੇ ਮਾਰ ਪਕ ਖੇਤ ।
ਮਮ ਰਚਨਾਂ ਸੇ ਪੰਥ ਕਾ, ਹੋਨਾ ਥਾ ਜੋ ਲਾਭ।
ਸੋ ਸੁਸਾਇਟੀ ਨ ਦਯੋ, ਪੰਥ ਰਹਿ ਗਯੋ ਅਲਾਭ ।
ਸਾਗਰ ਸਮ ਮਮ-ਕ੍ਰਿਤ ਸੇਂ, ਟਰੈਕਟ ਛਾਪ ਅਨੇਕ।
ਧਨ ਅਰ ਨਾਮ ਕਮਾ ਰਹੇ, ਪੰਥਕ ਆਗੂ ਨੇਕ ।
ਸੁਸਾਇਟੀ ਦੇ ਆਗੂਆਂ ਦਾ ਕਿਰਦਾਰ ਪੇਸ਼
ਕਰਨ ਮਗਰੋਂ ਗਿਆਨੀ ਜੀ ਆਪਨੇ ਮਨ ਨੂੰ ਸਮਝਾਉਂਦੇ ਹਨ :-
ਤਬ ਮੈਂ ਨਿਸਚਾ ਐਸੋ ਕੀਨਾ। ਬੋ ਮਨ ਤੂੰ ਠਗਨ ਲੀਨਾ। ਨਾਮ ਸਿੰਘ, ਯਹਿ ਦਿਲ ਕੇ ਚੋਰ।
ਠਗੀ ਕਰਤ ਮਿਸਟ ਬਣ ਘੋਰ ।
ਪੰਥਕ ਸੇਵਾ ਕੀ ਲੈ ਆੜ। ਜੇਬਾਂ ਖੀਸੇ ਲੇਵਤ ਝਾੜ। ਪੰਥਕ ਸੇਵਾ ਸ਼ੋਰ ਮਚਾਤੇ । ਇਸ ਬਿਧ, ਠਗ ਕਰ ਲੋਕਾਂ ਖਾਤੇ
।
ਫਿਰ ਮੈਂ ਨਿਜ ਮਨ ਸਮਝਾਇੳ । ਭੋ ਮਨ ਤੈਂ ਬਡ ਧੋਖਾ ਖਾਇਓ ।
ਆਪਣੀ ਜ਼ਿੰਦਗੀ ਨੂੰ ਪੰਥ ਸੇਵਾ ਵਿਚ ਬਤੀਤ ਕਰਦਿਆਂ ਹੋਇਆਂ, 99 ਵਰਿਆਂ ਦੀ ਆਯੂ ਭੋਗ
ਕੇ, ਗਿਆਨੀ ਗਿਆਨ ਸਿੰਘ
ਜੀ 24 ਸਤੰਬਰ 1921 ਨੂੰ ਇਸ ਨਾਸ਼ਵੰਤ
ਸੰਸਾਰ ਤੋਂ ਕੂਚ ਕਰ ਗਏ” ।
ਚੋਣਵੀਆਂ ਸਿੱਖ ਜੀਵਨੀਆਂ – ਪੰਨਾ 24-25,
ਸਿੱਖ ਮਿਸ਼ਨਰੀ ਕਾਲਜ਼ (ਲੁਧਿਅਣਾ) । “ ਭਾਈ ਵੀਰ
ਸਿੰਘ ਕੁਦਰਤ ਦਾ ਕਵੀ ਹੋਣ ਕਰਕੇ ਆਲੋਚਕ ਆਪ ਨੂੰ ‘ਪੰਜਾਬ ਦਾ ਵਰਡਜ਼ ਵਰਥ’ ਵੀ ਕਹਿੰਦੇ ਸਨ। ਆਮ
ਤੌਰ ਤੇ ਆਪ ਨੂੰ ਗੁਰਬਾਣੀ ਤੋਂ ਪ੍ਰਭਾਵਤ, ਸੰਤ ਕਵੀ ਤੇ ਸਿੱਖੀ
ਦੇ ਵਿਆਖੀਆਕਾਰ ਕਿਹਾ ਜਾਂਦਾ ਹੈ। ਪਰ ਹੀਰਾ ਸਿੰਘ ‘ਦਰਦ’ ਵਰਗੇ ਅਲੋਚਕ ਇਸ ਵੀਚਾਰ ਨਾਲ ਸਹਿਮਤ
ਨਹੀਂ ਸਨ। ਉਨ੍ਹਾ ਦੇ ਖਿਆਲ ਵਿਚ ਜਿੱਥੇ ਗੁਰਮਤਿ, ਜੀਵਨ ਵਿਚ ਜੂਝਣ
ਅਥਵਾ ਸੰਘਰਸ਼ ਕਰਨ ਦਾ ਉਪਦੇਸ਼ ਦਿੰਦੀ ਹੈ, ਉਥੇ ਭਾਈ ਵੀਰ ਸਿੰਘ ਵੀ ਕਵਿਤਾ ਸੰਸਾਰ ਦੇ
ਝਮੇਲਿਆ ਤੋਂ ਦੂਰ ਜੰਗਲਾਂ, ਬੇਲਿਆਂ ਤੇ ਨਦੀਆਂ ਦੇ ਕਿਨਾਰਿਆਂ ਤੇ ਵਧਣ ਦਾ
ਪੈਗਾਮ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ਇਨਕ- ਲਾਬੀ ਬਾਣੀ ਹੈ। ਗੁਰੂ ਸਾਹਿਬ ਨੇ ਧਾਰਮਿਕ ਖੇਤਰ
ਦੇ ਨਾਲ ਨਾਲ ਸਮਾਜਕ ਅਤੇ ਰਾਜਸੀ ਖੇਤਰਾਂ ਵਿਚ ਵੀ ਕ੍ਰਾਂਤੀ ਲਿਆਦੀ। ਉਨ੍ਹਾ ਨੇ ਸਮਾਜਕ ਕੁਰੀਤੀਆਂ
ਉਤੇ ਵਿਅੰਗ ਕਸੇ, ਉਨ੍ਹਾਂ ਨੂੰ ਨਿੰਦਿਆ ਅਤੇ ਰਾਜਸੀ ਅਤਿਅਚਾਰਾਂ
ਵਿਰੁਧ ਵੀ ਗੁਰਬਾਣੀ ਵਿਚ ਅਵਾਜ਼ ਬੁਲੰਦ ਕੀਤੀ। ਪਰ ਭਾਈ ਜੀ ਦੇ ਸਮੇਂ ਦੇਸ਼ ਅਜ਼ਾਦੀ ਲਈ ਜੂਝ ਰਿਹਾ
ਸੀ, ਪੰਜਾਬ ਵਿਚ ਸਿੱਖਾਂ ਨੇ ਮੋਰਚੇ ਲਾਏ, ਗੁਰਦਵਾਰਾ
ਸੁਧਾਰ ਲਹਿਰ ਚਲਾਈ, ਸਿੱਖਾਂ ਤੇ ਗੋਲੀਆਂ ਵਰੀਆਂ, ਜੱਲਿਆਂ ਵਾਲੇ ਬਾਗ ਦਾ ਸਾਕਾ ਵਰਤਿਆ- ਭਾਈ ਵੀਰ ਸਿੰਘ ਇਸ ਬਾਰੇ ਵੀ ਚੁੱਪ ਰਹੇ।
ਨਾ ਤਾਂ ਉਨ੍ਹਾ ਨੇ ਆਪਣੀ ਕਿਸੇ ਕਵਿਤਾ ਵਿਚ ਜਨਤਾ ਨੂੰ ਕੋਈ ਸੇਧ ਦਿੱਤੀ ਤੇ ਹੀ ਆਪ ਸਰਗਰਮੀਆਂ
ਵਿਚ ਹਿਸਾ ਲਿਆ।
ਇਸੇ ਤਰ੍ਹਾਂ ਹੀ ਆਪ ਨੇ 1936 ਵਿਚ ਹੇਮਕੁੰਟ ਗੁਰਦਵਾਰੇ ਦਾ
ਸਥਾਪਨਾ ਕਰਕੇ ਜੋ ਸਿੱਖਾਂ ਵਿਚ ਨਵੀਂ ਰਸਮ ਚਲਾਈ, ਉਸ ਨਾਲ ਵੀ ਭਾਈ ਸਾਹਿਬ ਅਰਮਦਮਨ ਸਿੰਘ ਜੀ ਬਾਗੜੀਆਂ, ਗਿਆਨੀ ਭਾਗ ਸਿੰਘ ਅੰਬਾਲਾ (ਹੁਣ
ਚੰਡੀਗੜ੍ਹ) ਤੇ ਮਾਨ ਸਿੰਘ, ਮਾਨਸਰੋਵਰ’ ਜੀ ਸਹਿਮਤ ਨਹੀਂ ਹਨ”।
ਭਾਈ ਵੀਰ ਸਿੰਘ ਜੀ ਹੋਰਾਂ ਨੇ ਪਹਿਲਾ
’ਹੇਮਕੁੰਟ’ 1932 ‘ਚ ਸੁੰਦਰ ਨਗਰ ਡੈਮ ਦੇ ਨਜ਼ਦੀਕ ਰਵਾਲਸਰ ‘ਮੰਡੀ’
ਵਿਚ ਖੜਾ ਕੀਤਾ। ਪਰ ਉਹ ਥਾਂ ਮਸ਼ਹੂਰ ਨਾ ਹੋ ਸਕਿਆ। ਫਿਰ 1936 ਵਿਚ
ਗ੍ਰੰਥੀ ਸੋਹਣ ਸਿੰਘ ਤੇ ਹੌਲਦਾਰ ਮੋਦਨ ਸਿੰਘ ਹੋਰਾਂ ਰਾਹੀਂ ਹਿੰਦੂਆਂ ਦੇ ਚਾਰ ਧਾਮਾਂ ਵਾਲੇ ਰਸਤੇ
ਤੇ ਹੁਣ ਵਾਲਾ ‘ ਹੇਮਕੁੰਟ’ ਗੁਰਦਵਾਰਾ ਸਥਾਪਤ ਕੀਤਾ। ਹੌਲਦਾਰ ਮੋਦਨ ਸਿੰਘ ਤੇ ਗ੍ਰੰਥੀ ਸੋਹਨ
ਸਿੰਘ ਦੀ ਤਨਖਾਹ ਭਾਈ ਵੀਰ ਸਿੰਘ ਆਪਣੀ ਜੇਬ ਵਿਚੋਂ ਉਤਨਾ ਚਿਰ ਦਿੰਦਾ ਰਿਹਾ ਜਿਤਨਾ ਚਿਰ
‘ਹੇਮਕੁੰਟ’ ਸਥਾਪਤ ਨਹੀਂ ਹੋ ਗਿਆ। ਇਸ ਥਾਂ ਬਾਰੇ ਭਾਈ ਵੀਰ ਸਿੰਘ ਨੇ ਕਹਾਣੀ ਇਹ ਘੜੀ ਕਿ ਮੇਰੇ
ਨਾਨੇ ਹਜ਼ਾਰਾ ਸਿੰਘ ਦੇ ਬਸਤੇ ਵਿਚੋਂ ਸਾਨੂੰ ਇਕ ਪੁਰਾਣਾ ਕਿਤਾਬਚਾ ਲੱਭਿਆ ਹੈ। ਉਸ ਮੁਤਾਬਕ ਹੁਣ
ਵਾਲਾ ‘ਹੇਮਕੁੰਟ’ ਸਹੀ ਥਾਂ ਪੁਰ ਹੈ। ਮੌਕੇ ਦੇ ਵਿਦਵਾਨਾਂ ਨੇ ਜਦੋਂ ਭਾਈ ਵੀਰ ਦੇ ਨਾਨੇ ਦੇ ਬਸਤੇ
ਬਾਰੇ ਪੜਤਾਲ ਕਰਨੀ ਚਾਹੀ ਤਾਂ ‘ਨਾਨੇ ਦਾ ਬਸਤਾ ਗਇਬ ਹੋ ਗਿਆ’ ਜਵਾਬ ਸੀ।
ਮੇਰੇ ਖਿਆਲ ਮੁਤਾਬਕ ਪਹਿਲਾ
‘ਹੇਮਕੁੰਟ’ ਨਾਨੀ ਦੇ ਬਸਤੇ ਤੇ ਦੂਜਾ ਨਾਨੇ ਦੇ ਬਸਤੇ ਵਿਚੋਂ ਨਿਕਲਿਆ। ਇਹ ਕਹਾਣੀਆਂ ਭਾਈ ਵੀਰ
ਸਿੰਘ ਦੀਆਂ ਘੜੀਆਂ ਹਨ ਜੋ ਇਤਬਾਰ ਯੋਗ ਨਹੀਂ।
(ਆਰਸੀ ਸਵੈ-ਜੀਵਨੀ ਪ੍ਰਿੰ: ਤੇਜਾ ਸਿੰਘ 1894-1958)
ਇਹ ਜੀਵਨੀ ਉਸ ਸੰਤ ਤੇਜਾ ਸਿੰਘ ਦੀ ਨਹੀਂ ਜੋ
ਸੰਤ ਅਤਰ ਸਿੰਘ ਮਸਤੂਆਣੇ ਵਾਲੇ ਦਾ ਚੇਲਾ ਸੀ। ਉਹ ਤੇ ਉਹ ਤਾਂ ਦੋਵੇਂ ਹੀ ਪਾਖੰਡੀ ਸਨ ਪਰ ਇਹ
ਤੇਜਾ ਸਿੰਘ ਖਾਲਸਾ ਕਾਲਜ਼ ਅੰਮ੍ਰਿਤਸਰ ਵਿਚ ਵੀ ਲੈਕਚਰਾਰ ਰਿਹਾ ਹੈ ਤੇ ਖਾਲਸਾ ਕਾਲਜ਼ ਬੰਬਈ ਦਾ
ਪ੍ਰਿੰਸੀਪਲ ਵੀ। ਉਸ ਦੀ ਸਵੈ ਜੀਵਨੀ ਦੇ ਪੰਨਾ 50 ਤੇ ਸੰਤ ਕਵੀ ਭੀ
ਵੀਰ ਸਿੰਘ ਬਾਰੇ ਕੁੱਝ ਸਤਰਾਂ ਦਰਜ਼ ਹਨ ਜੋ ਹੂਬਹੂ ਤੁਹਾਡੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
“ ਇਕ ਵੇਰੀ ਸੰਤ ਗੁਲਾਬ ਸਿੰਘ ਹੋਰਾਂ ਨੇ ਭਗਤ
ਲਛਮਣ ਸਿੰਘ ਨੂੰ ਮੇਰੇ ਖਿਲਾਫ ਚਮਕਾ ਦਿੱਤਾ। ਮੇਰੀ ਇਕ ਕਵਿਤਾ ਅੰਗਰੇਜ਼ੀ ’ਚ ਭਾਈ ਵੀਰ ਸਿੰਘ
ਹੋਰਾਂ ਦੀ ਉਸਤਤ ਵਿਚ ਛਪੀ ਸੀ। ਸੰਤ ਗੁਲਾਬ ਸਿੰਘ ਨੇ ਕਿਹਾ, “ਭਗਤ
ਜੀ, ਵੇਖੋ ਤੁਹਾਡਾ ਚਾਟੜਾ ਭਾਈ ਵੀਰ ਸਿੰਘ ਦੀ ਸਿਫਤ ਵਿਚ ਕਵਿਤਾ ਲਿਖਦਾ ਹੈ”। ਜਦ ਸ਼ਾਮ
ਨੂੰ ਪੁਰਾਣੇ ਕਿਲ੍ਹੇ ਕੋਲ ਅਸੀਂ ਮਿਲੇ, ਤਾਂ ਭਗਤ ਜੀ ਕਹਿਣ ਲੱਗੇ, “ਮੈਂ ਸੁਣਿਆ ਹੈ, ਤੂੰ ਭਾਈ ਵੀਰ ਸਿੰਘ ਦੀ ਤਾਰੀਫ ਵਿਚ ਕਵਿਤਾ
ਲਿਖੀ ਹੈ”। ਮੈਂ ਕਿਹਾ, “ ਜੀ ਉਹ ਤਾਂ ਦੇਰ ਹੋਈ ਲਿਖੀ ਸੀ। ਉਸ ਵਿਚ
ਮੈ ਉਨ੍ਹਾ ਦੀ ਰਚਨਾ ‘ਰਾਣਾ ਸੂਰਤ ਸਿੰਘ’ ਦੀ
ਤਾਰੀਫ ਕੀਤੀ ਸੀ। ਮੈਂ ਤਾਂ ਭਾਈ ਸਾਹਿਬ ਨੂੰ ਜਾਣਦਾ ਵੀ ਨਹੀਂ। ਮੈਂ ਤਾਂ ਉਨ੍ਹਾ ਦੀ ਰਚਨਾ ਪੜ੍ਹੀ
ਹੈ, ਜੋ ਸ਼ਲਾਘਾ ਯੋਗ ਹੈ”। “ਪਰ ਇਹ ਤਾਂ ਤੂੰ ਮੰਨਦਾ ਹੈਂ ਨਾ ਕਿ ਤੂੰ ਕਵਿਤਾ ਲਿਖੀ ਹੈ?”
“ਜੀ ਹਾਂ”। ਇਹ ਸੁਣ ਕੇ ਭਗਤ ਜੀ ਖਲੋ ਗਏ ਅਤੇ ਸੋਟੀ ਨਾਲ ਇਸ਼ਾਰਾ ਕਰਕੇ ਕਹਿਣ ਲੱਗੇ,
“ਬੱਸ, ਤੇਰਾ ਰਾਹ ਔਹ, ਤੇ
ਮੇਰਾ ਇਹ, ਅੱਜ ਤੋਂ ਸਾਡੀ ਮੁੱਕ-ਚੁੱਕ” ਉਸ
ਤੋਂ ਬਾਅਦ ਚਿਰਾਂ ਤੀਕ ਮੈਨੂੰ ਮਿਲੇ ਨਾ”। ਭਗਤ ਲੱਛਮਣ ਸਿੰਘ ਖਾਲਸਾ ਕਾਲਜ਼ ਅੰਮ੍ਰਿਤਸਰ ਵਿਚ
ਲੈਕਚਰਾਰ ਤੇ ਪ੍ਰਿੰ: ਤੇਜਾ ਸਿੰਘ ਐਮ.ਏ. ਦੇ ਖਾਸ ਦੋਸਤ ਸਨ। ਪੜ੍ਹੀ ਲਿਖੀ ਜਮਾਤ ਉਸ ਵਕਤ ਵੀ
ਸਮਝਦੀ ਸੀ ਕਿ ਭਾਈ ਵੀਰ ਸਿੰਘ ਕੌਣ ਹੈ?
ਰਹਿਤਨਾਮੇ ਸੰਪਾਦਕ ਪਿਆਰਾ ਸਿੰਘ
ਪਦਮ, ਰਹਿਤਨਾਮਾ
ਭਾਈ ਪ੍ਰਹਿਲਾਦ ਸਿੰਘ ਪੰਨਾ 66:
ਗੁਰੂ ਖਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ। ਜੋ ਸਿਖ ਮੋ
ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹ।24॥....
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ। ਸਭ ਸਿਖਨ ਕੋ
ਬਚਨ ਹੈ, ਗੁਰੂ
ਮਾਨੀਅਹੁ ਗ੍ਰੰਥ।30॥
ਗਿਆਨੀ ਗਿਆਨ ਸਿੰਘ ਦੇ ਪ੍ਰਾਚੀਨ
ਪੰਥ ਪ੍ਰਕਾਸ਼ ਨੂੰ ਜਦੋਂ ਭਾਈ ਵੀਰ ਸਿੰਘ ਨੇ ਸੰਪਾਦਤ ਕੀਤਾ ਤਾਂ ਇਸ ਦੋਹਰੇ:
“ਸਭਿ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਖਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ”
ਨੂੰ ਬਦਲ ਕੇ ਭਾਈ ਵੀਰ ਸਿੰਘ ਨੇ “
ਗੁਰੂ ਗ੍ਰੰਥ ਜੀ ਮਾਨੀਅਹਿ ਪ੍ਰਗਟ ਗੁਰਾਂ ਕੀ ਦੇਹ” ਸਿੱਖ ਪੰਥ ਦੀ ਝੋਲੀ ਪਾ ਦਿੱਤਾ ਤੇ ਸਿੱਖ ਜਗਤ
ਅੱਜ ‘ਗੁਰੂ ਗ੍ਰੰਥ’ ਨੂੰ ਬੁੱਤ ਦੀ ਤਰ੍ਹਾਂ ਪੂਜ ਰਿਹਾ ਹੈ। ਇਹ ਹੈ ਭਾਈ ਵੀਰ ਸਿੰਘ ਜੀ ਦੀ ਪੰਥ
ਨੂੰ ਦੇਣ?
1997 ‘ਚ ਕਨੇਡਾ ਆਉਣ ਤੋਂ ਪਹਿਲਾਂ ਮੈਂ ਆਪਣੇ ਪ੍ਰੀਵਾਰ
ਨਾਲ ਮੰਡੀ ਸੁਕੇਤ, ਕੁਲੂ ਮਨਾਲੀ, ਖਜਿਆਰ
ਆਦਿ ਥਾਵਾਂ ਤੇ ਹੁੰਦਾ ਹੋਇਆ ਸੋਭਾ ਸਿੰਘ ਆਰਟਿਸਟ ਦੀ ਗੈਲਰੀ ਅੰਧਰੇਟਾ, ਕਾਂਗੜਾ ਜਿਲੇ ਵਿਚ, ਵੀ ਵੇਖਣ ਚਲਾ ਗਿਆ। ਗਾਈਡ ਨੂੰ ਸਵਾਲ ਕੀਤਾ ਕਿ
ਸੋਭਾ ਸਿੰਘ ਨੂੰ ਗੁਰੂ ਸਹਿਬਾਨ ਦੀਆਂ ਤਸਵੀਰਾਂ ਬਣਾਉਣ ਦਾ ਖਿਆਲ ਕਿਵੇਂ ਆਇਆ? ਉਸ ਨੇ ਵੀ ਇਹੋ ਦੱਸਿਆ ਤੇ ਇਕ ਛੋਟਾ ਜਿਹਾ ਕਿਤਾਬਚਾ ਵੀ ਮੇਰੇ ਹੱਥ ਫੜਾ ਦਿੱਤਾ।
ਜਿਸ ਵਿਚ ਲਿਖਿਆ ਹੋਇਆ ਸੀ ਕਿ ਭਾਈ ਵੀਰ ਸਿੰਘ ਨੇ ਮੈਨੂੰ ਗੁਰੂ ਸਹਿਬਾਨ ਦੀਆਂ ਤਸਵੀਰਾਂ ਬਣਾਉਣ
ਲਈ ਪ੍ਰੇਰਤ ਕੀਤਾ। ਫਿਰ ਮੈਂ ਵੱਖਰੇ ਵੱਖਰੇ ਸਥਾਨਾਂ ਜਿਵੇਂ ਹਰੀਦੁਆਰ, ਰਿਸ਼ੀਕੇਸ਼,
ਬਨਾਰਸ ਆਦਿਕ ਥਾਵਾਂ ਤੇ ਜਾ ਕੇ ਪੰਡਿਤਾਂ ਕੋਲੋਂ ਇਹ ਪੁੱਛਦਾ ਫਿਰਦਾ ਰਿਹਾ ਕੇ
ਐਸੇ ਮਹਾਂਪੁਰਖਾਂ ਦੇ ਹੱਥਾਂ ਦੀ ਰੇਖਾਵਾਂ ਕੈਸੀਆਂ ਹੋਣੀਆਂ ਚਾਹੀਦੀਆਂ ਹਨ। ਇਹ ਅਨਰਥ, ਜੋ ਸੋਭਾ ਸਿੰਘ ਗੁਰੂ ਸਹਿਬਾਨ ਦੀਆਂ ਤਸਵੀਰਾਂ ਬਣਾ ਕੇ ਕੀਤਾ ਹੈ, ਸਿੱਖ ਕੌਮ ਨੂੰ ਖਾਰੇ ਸਮੁੰਦਰ ਵਿਚ ਲੈ ਡੁਬਿਆ ਹੈ। ਆਰਟਿਸਟ ਸੋਭਾ ਸਿੰਘ ਨੂੰ ਕੀ
ਪਤਾ ਕਿ “ਗੁਰਬਾਣੀ” ਹੀ ਗੁਰੂ ਸਾਹਿਬਾਨ ਦੀ ਤਸਵੀਰ ਹੈ ਤੇ ਤਸਵੀਰ ਬਣਾਉਣੀ ਮਨਾਹ ਹੈ। ਗੋਂਡ ਮਹਲਾ ੫ ॥ ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ
ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ
॥੧॥ ਪੰਨਾ 864॥
‘ ਭਾਈ ਕੇਸਰ ਸਿੰਘ ਛਿੱਬਰ ਕ੍ਰਿਤ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ’ ਸੰਪਾਦਕ
ਪਿਆਰਾ ਸਿੰਘ ਪਦਮ ਮੁੱਖਬੰਦ ਵਿਚ ਪੰਨਾ 17 ਤੇ ਇੰਞ ਲਿਖਦੇ ਹਨ:
“ਅਲਫ ਉਸਦੀ ਤਰਫ ਨਿਗਾਹ ਕਰਕੇ, ਕਿੱਸੇ ਛੋਡਿ ਸਭ ਬਾਦਸ਼ਾਹੀਆਂ ਦੇ ।
ਗੁਨਾਹਗਾਰ ਨੂੰ ਬਖਸ਼ ਕੇ ਰਾਜ ਦੇਵਨਿ, ਵੋ ਪੁੱਛਦੀਆਂ ਨਹੀਂ ਉਗਾਹੀਆਂ ਦੇ।
ਚਾਹੇ ਚਿੜੀਆਂ ਥੀਂ ਬਾਜ਼ ਤੁੜਾਇ ਸੁੱਟੇ,
ਬੇੜੇ ਗਰਕ ਕਰਦਾ ਬਾਦਸ਼ਾਹੀਆਂ ਦੇ।
ਗੁਰਬਖਸ਼ ਸਿੰਘ ਡਰੀਏ ਸੱਚੇ ਰੱਬ ਕੋਲਹੁੰ,
ਉਸ ਦੇ ਖਿਆਲ ਨੀ ਬੇਪ੍ਰਵਾਹੀਆਂ ਦੇ।1।
ਵੱਡੀ ਗੱਲ ਨਹੀਂ, ਇਹ
ਭਾਈ ਕੇਸਰ ਸਿੰਘ ਛਿੱਬਰ ਦੇ ਪਿਤਾ ਦੀ ਹੀ ਰਚਨਾ ਹੋਵੇ, ...।
ਸਾਡਾ ਇਸ ਚਰਚਾ ਤੋਂ ਭਾਵ ਇਤਨਾ ਹੀ ਹੈ ਕਿ ਇਹ
ਸਾਰਾ ਲਿਖਾਰੀ ਘਿਰਾਣਾ ਸੀ। ਕੇਸਰ ਸਿੰਘ ਆਪ ਚੰਗਾ ਵਿਦਵਾਨ, ਲੇਖਕ
ਤੇ ਕਵੀ ਸੀ ਤੇ ਇਸ ਦੇ ਪੁੱਤ ਪੋਤਰੇ ਵੀ ਚੰਗੇ ਨਾਮਵਾਰ ਸਾਹਿਤਕਾਰ ਹੋਏ।
ਇਕ ਕੇਸਰੀ ਚਰਖਾ ਨਾਮ ਦੀ ਰਚਨਾ ਭਾਈ ਵੀਰ ਸਿੰਘ
ਜੀ ਨੇ ਆਪਣੇ ਪਿਤਾ ਡਾ: ਚਰਨ ਸਿੰਘ (1850-1908 ਈ:) ਦੀ ਕ੍ਰਿਤ ਸਮਝ
ਕੇ ਭੁਲੇਖੇ ਨਾਲ ਛਾਪੀ ਸੀ ਪਰ ਉਹ ਮੈਨੂੰ ਕੇਸਰ ਸਿੰਘ ਛਿੱਬਰ ਦੀ ਕ੍ਰਿਤ ਹੀ ਜਾਪਦੀ ਹੈ। ਡਾ: ਚਰਨ
ਸਿੰਘ ਸਾਹਿਤ ਦੇ ਸ਼ੌਕੀਨ ਸਨ, ਉਨ੍ਹਾ ਕਿਸੇ ਪੂਣੀ ਕੀਤੀ ਪੁਰਾਣੀ ਹੱਥ-ਲਿਖਤ
ਤੋਂ ਇਸ ਦਾ ਉਤਾਰਾ ਕੀਤਾ ਸੀ। ਉਨ੍ਹਾ ਦੇ ਦੇਹਾਂਤ ਤੋਂ ਬਾਅਦ 1912 ਈ:
ਵਿਚ ਆਪ ਦੀ ਸਵੈ-ਕ੍ਰਿਤ ਸਮਝ ਕੇ ਛਾਪ ਦਿੱਤਾ ਗਿਆ। ਇਹ ਕੇਵਲ ਮੇਰਾ ਅਨੁਮਾਨ ਮਾਤਰ ਨਹੀਂ,
ਇਸ ਰਚਨਾ ਵਿਚ ਕੇਸਰ ਸਿੰਘ ਛਿੱਬਰ ਦਾ ਨਾਮ ਦੋ ਤਿੰਨ ਥਾਈਂ ਸਾਫ ਆਇਆ ਹੈ,
ਜੈਸਾ ਕਿ:
ਕੇਸਰ ਕਿਸ ਨੋ ਆਖੀਐ, ਇਹ
ਵੇਲਾ ਕਿਹੜਾ। ਸੇਜ ਪਲੰਘ ਦੁਲੀਚੜੇ, ਛੱਡ ਗਇਓਸੁ ਜਿਹੜਾ।
ਅਜੇ ਸੁ ਵਲ ਨਾ ਆਈਆ, ਰੱਸੀ
ਸੜਿ ਗਈਆ। ਚਰਖੀ ਹੱਲੀ ਗੁੱਡੀਆਂ, ਪੀੜੀ ਭੱਜ ਪਈਆਂ।
ਮੈਂ ਰੱਤ ਰੋਂਦੀ ਅੱਥਰੂ, ਹਾਇ! ਕੋਈ ਛੁਡਾਏ। ਕੇਸਰ ਸਿੰਘ ਗੁਲਾਮ ਹੁਇ, ਸਦ
ਘੁੰਮੇ ਜਾਏ।
ਇਸ ਨਾਂ ਉੱਤੇ ਨਿਸ਼ਾਨ ਲਾ ਕੇ ਪੈਰ ਟੂਕ ਦਿੱਤੀ
ਗਈ ਹੈ, “ ਇਹ ਉਨ੍ਹਾਂ ਗੁਰਮੁਖਾਂ ਦਾ ਨਾਮ ਜਾਪਦਾ ਹੈ, ਜਿਨ੍ਹਾਂ
ਦੀ ਸੁਹਬਤ ਵਿਚ ਆਪ ਨੂੰ ਆਤਮ ਜੀਵਨ ਦਾ ਲਾਭ ਹੋਇਆ ਸੀ”। ਪਰ ‘ਸ੍ਰੀ ਚਰਣ ਹਰਿ ਵਿਸਥਾਰ’ ਵਿਚ
ਕਿਧਰੇ ਅਜਿਹੇ ਮਹਾਂਪੁਰਸ਼ਾਂ ਦਾ ਨਾਮ ਨਹੀਂ ਮਿਲਦਾ। ਸੋ ਗੱਲ ਬੜੀ ਸਪੱਸ਼ਟ ਹੈ ਕਿ ਡਾ: ਚਰਨ ਸਿੰਘ
ਜੀ ਨੇ ‘ਕੇਸਰੀ ਚਰਖਾ’ ਰਚਨਾ ਦਾ ਕਿਸੇ ਪੁਰਾਤਨ ਖ੍ਰੜੇ ਤੋਂ ਉਤਾਰਾ ਕੀਤਾ ਸੀ ਲੇਕਿਨ ਉਨ੍ਹਾਂ ਦੇ
ਦਿਹਾਂਤ ਤੋਂ ਬਾਅਦ ਭੂਲੇਖੇ ਨਾਲ ਇਹ ਰਚਨਾ ਉਨ੍ਹਾਂ ਦੇ ਨਾਂ ਨਾਲ ਮਨਸੂਬ ਹੋ ਗਈ”।
“ਸਾਖੀ ਮਹਿਲ ਪਹਿਲੇ ਕੀ”‘ਸਾਖੀਕਾਰ ਸੀਹਾਂ ਉਪਲ’
ਸੰਪਾਦਕ ਸਾਧੂ ਸਿੰਘ ਪਦਮ ਦੀਆਂ ਭਾਈ ਵੀਰ ਸਿੰਘ ਬਾਰੇ ਟਿਪਣੀਆਂ:
ਪੰਨਾ 88: ਤੇ
ਐਸ.ਐਸ ਪਦਮ ਜੀ ਲਿਖਦੇ ਹਨ। “ਇਸ ਤਰ੍ਹਾਂ ਬਾਲਾ ਪ੍ਰਸਤਾਂ ਦੀ ਇਕ ਤਕੜੀ ਲਾਬੀ ਕਾਇਮ ਹੋ ਗਈ ਜਿਸ
ਦੀ ਖਾਤਰ ਹੰਦਾਲੀਆਂ ਨੇ ਤਕੜਾ ਨਿਵੇਸ਼ ਕੀਤਾ ਸੀ। ਇਸੇ ਲਾਬੀ ਦੇ ਦਬਾਅ ਨੇ ਚੀਫ ਖਾਲਸਾ ਦੀਵਾਨ
ਵਲੋਂ 1912 ਵਿਚ ਆਪਣੇ ਪ੍ਰਕਾਸ਼ਤ ਕੀਤੇ, ਕਰਮ ਸਿੰਘ
ਹਿਸਟੋਰੀਅਨ ਦੇ ਤਿਆਰ ਕੀਤੇ, ਜਨਮ ਸਾਖੀ ਦੇ ਲਾਜਵਾਬ ਕ੍ਰਿਟੀਕ ‘ਕੱਤਕ ਕਿ
ਵਿਸਾਖ’ ਦੀ ਵਿਕਰੀ ਤੁਰੰਤ ਬੰਦ ਕਰਵਾਈ। ਹੀਰਾ ਸਿੰਘ ਦਰਦ ਨੇ ਇਸ ਦਾ ਨੋਟਿਸ ਲਿਆ ਅਤੇ ਇਸ ਦੀ ਖੋਜ
ਅਤੇ ਵਿਚਾਰ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਇਕ ਕਾਪੀ ਸ. ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ
ਲਾਇਬਰੇਰੀ ਵਿਚੋਂ ਲੈ ਕੇ 1932 ਵਿਚ ਮੁੜ ਪ੍ਰਕਾਸ਼ਤ ਕੀਤਾ, ਨਹੀਂ ਤਾਂ ਇਸ ਦਾ ਵੀ ਸਦਾ ਲਈ ਭੋਗ ਪੈ ਗਿਆ ਸੀ। ਸੱਚ ਪਿਛਾੜਿਆ ਤਾਂ ਜਾਂਦਾ ਹੈ
ਪਰ ਹਮੇਸ਼ਾ ਲਈ ਦਬਾਇਆ ਨਹੀਂ ਜਾ ਸਕਦਾ”।
ਪੰਨਾ 105: “ ਕਰਮ
ਸਿੰਘ ਦੀ ਰਚਨਾ ‘ਕੱਤਕ ਕਿ ਵਿਸਾਖ’ ਦੀ ਵਿਕਰੀ ਨਾਟਕੀ ਢੰਗ ਨਾਲ ਬੰਦ ਕੀਤੇ ਜਾਣ ਦੀ ਇਤਫਾਕੀਆ
ਗਵਾਹੀ ਚੀਫ ਖਾਲਸਾ ਦੀਵਾਨ ਵੱਲ ਸੰਕੇਤ ਕਰਦੀ ਹੈ ਇਸ ਵਿਚ ਬਾਲਾ ਪ੍ਰਸਤ ਲਾਬੀ ਦਾ ਵੀ ਤਕੜਾ ਰੋਲ
ਹੈ”। ਭਾਈ ਵੀਰ ਸਿੰਘ ਦਾ ‘ਚੀਫ ਖਾਲਸਾ ਦੀਵਾਨ’ ਵਿਚ ਹੱਥ ਸੱਭ ਤੋਂ ਉਪਰ ਸੀ।
ਪੰਨਾ 154: ਭਾਈ ਵੀਰ ਨੇ ਛਾਂਟੀ ਕੀਤੇ ਭਾਗ ਨੂੰ
‘ਹਾਫਿਜ਼ਾਬਾਦੀ’ ਨੁਸਖੇ ਵਿਚੋਂ ਲੈ ਕੇ ਆਪਣੇ ਸੰਪਾਦਨ ਵਿਚ ਮੁੜ ਜੋੜ ਦਿੱਤਾ; ਇਹ ਦਿਸ਼ਾਹੀਣ, ਬਿਲੋੜੀ, ਅਪ੍ਰਸੰਗਕ
ਦਖਲ-ਅੰਦਾਜ਼ੀ ਹੈ, ਵੇਖੋ, ਕਿਰਤੋਕਤ,
ਪੰਨੇ 65-67, ਫੁੱਟ ਨੋਟ।
ਪੰਨਾ 216: “ਹੀਰਾ
ਸਿੰਘ ਦਰਦ , ਜਿਨ੍ਹਾਂ ਨੇ ਇਸ ਨੂੰ 1932 ਵਿਚ ਦੁਬਾਰਾ ਛਪਵਾਉਣ ਦਾ ਉਦਮ ਕੀਤਾ, ਦੀ ਇਸ
ਪੁਸਤਕ (ਕੱਤਕ ਕਿ ਵਿਸਾਖ) ਬਾਰੇ ਰਾਇ ਸੀ; ਇਕ ਵੇਰਾਂ ਇਸ ਨੂੰ
ਹਰ ਇਕ ਖੋਜੀ ਤੇ ਹਰ ਸਿੱਖ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਾਈ ਵੀਰ ਸਿੰਘ ਨੇ ਕਰਮ ਸਿੰਘ ਦੀਆਂ
ਪ੍ਰਾਪਤੀਆਂ ਨੂੰ “ਅਤਿਅੰਤ ਕੀਮਤੀ” ਮੰਨਿਆ। ਸਥਿਤੀ ਦਾ ਵਿਅੰਗ ਇਹ ਕਿ ਇਸ ਪੁਸਤਕ ਦੇ ਪਹਿਲੇ
ਪ੍ਰਕਾਸ਼ਕ ‘ਚੀਫ ਖਾਲਸਾ ਦੀਵਾਨ’ ਜਿਸ ਦੇ ਮੁੱਖ ਸਲਾਹਕਾਰ ਖੁਦ ਭਾਈ ਵੀਰ ਸਿੰਘ ਸਨ, ਨੇ ਇਸ ਨੂੰ ਹਰ ਸਿੱਖ ਤਕ ਅੱਪੜਦਾ ਕਰਨ ਦੀ ਥਾਂ, ਛੇਤੀ
ਹੀ ਇਸ ਦੀ ਵਿਕਰੀ ਬੰਦ ਕਰ ਦਿੱਤੀ। ਇਸ ਫੈਸਲੇ ਦਾ ਲਾਭ ਸਿੱਧਾ ਕੱਤਕ-ਪੱਖੀਆਂ ਨੂੰ ਜਾਂਦਾ ਸੀ ,
ਜਿਸ ਤੋਂ ਅਨੁਮਾਨ ਲੱਗਦਾ ਹੈ ਕਿ ਸੱਭ ਕੁੱਝ ਬਾਲਾ ਪ੍ਰਸਤ ਲਾਬੀ ਦੇ ਦਬਾਉ ਹੇਠ
ਹੋਇਆ”।
ਸਿੱਖਾਂ ਦੀ ਭਗਤ ਮਾਲਾ ਕ੍ਰਿਤ ਭਾਈ ਸੂਰਤ ਸਿੰਘ
ਸੰਪਾਦਕ ਸ. ਸ. ਪਦਮ।
ਪੰਨਾ 15। ਭਾਈ ਵੀਰ ਸਿੰਘ ਦਾ ਉਦੇਸ਼, ਭਗਤਮਾਲਾ
ਨੂੰ ਸੁੱਧ ਵਿਚਾਰਧਾਰਾ ਦਾ ਦਸਤਾਵੇਜ਼ ਮੰਨ ਕੇ- ਜੋ ਇਹ ਹੈ ਨਹੀਂ- ਇਸ ਵਿਚਲੀਆਂ ਅਸੰਗਤੀਆਂ ਨੂੰ
ਖਾਰਜ ਕਰਨਾ ਸੀ। ਅਜਿਹੀ ਪਹੁੰਚ ਦੇ ਸਿੱਟੇ ਵਜੋਂ ਪਾਠ ਦਾ ਚੋਖਾ ਭਾਗ ‘ਅਖੇਪਕਾ’ ਗਰਦਾਨ ਕੇ
ਛਾਂਗਿਆ ਗਿਆ ਜਿਸ ਨਾਲ ਪਾਠ ਦੀ ਪੂਰਨਤਾ ਵਿਚ ਬੱਜ ਪੈ ਗਿਆ।
ਪੰਨਾ 20। ਸੰਪਾਦਨ ਭਾਈ ਵੀਰ ਸਿੰਘ ਵਾਲਾ:
“ਜਿਨ੍ਹਾ ਗੁਣੀ ਗਿਆਨੀਆਂ ਨੇ ਇਸ ਤੋਂ ਪਹਿਲੇ
ਪ੍ਰਕਾਸ਼ਨ ਵੇਖੇ ਜਾਂ ਪੜ੍ਹੇ ਹੋਏ ਸਨ, ਉਨ੍ਹਾਂ ਲਈ ਇਹ ਸੰਸਕਰਨ ਨੈਤਕ ਦੁਬਿਧਾ ਵਾਲਾ
ਸਿੱਧ ਹੋਇਆ, ਕਿਉਂਕਿ ਇਸ ਵਿਚ ਪਹਿਲੀਆਂ ਛਾਪਾਂ ਵਾਲੀ ਬਹੁਤ
ਸਾਰੀ ਸਮੱਗਰੀ, ਜਿਸ ਦਾ ਸੰਬੰਧ ਪੁਰਾਣੇ ਵਿਸ਼ਵਾਸ਼ਾਂ ਜਾਂ ਰਹਿਤ ਮਰਯਾਦਾ ਨਾਲ ਸੀ, ਗਾਇਬ
ਸੀ। ਚਰਚਾ ਵੀ ਛਿੜੀ, ਜਿਸ ਦਾ ਉੱਤਰਫਲ ਭਾਈ ਵੀਰ ਸਿੰਘ ਵਾਲਾ
ਅਣਪ੍ਰਕਾਸ਼ਕ ਨੋਟ ਹੈ। ਆਲੋਚਕ ਗਲਤ ਨਹੀਂ ਸਨ; ਪ੍ਰਕਾਸ਼ੇ ਪਾਠ ਨੂੰ
ਉਸ ਦੇ ਮੂਲ ਖਰੜੇ ਨਾਲ ਮੇਲਣ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇਹ ਉਸ ਦੀ ਹੂਬਹੂ ਨਕਲ ਨਹੀਂ,
ਸੁਧਾਈ ਕਿਤੇ ਕਿਤੇ ਹੋਣ ਦੀ ਬਜਾਇ ਸੰਪਾਦਕੀ ਕੈਂਚੀ ਨੇ ਲਗਭਗ 10% ਪਾਠ ਕਲਮ ਕੀਤਾ ਹੋਇਆ ਹੈ। ਪਾਠ ਦੇ ਬਹੁਤ ਵੱਡੇ ਭਾਗ ਦੇ ਦੱਬੇ ਜਾਣ ਨਾਲ,
ਸਾਰੀਆਂ ਜਾਨਦਾਰ ਗਵਾਹੀਆਂ ਗੁੰਮ ਹੋ ਗਈਆਂ, ਜਿਨ੍ਹਾ
ਤੋਂ ਇਸ ਨਾਲ ਸੰਬੰਧਤ ਰਚਨਾ-ਕਾਲ ਅਤੇ ਰਚਿਆਰਤਾ ਦੇ ਮਹੱਤਵਪੂਰਨ ਮਸਲੇ ਹੱਲ ਕਰਨ ਵਿਚ ਸਹਾਇਤਾ ਲਈ
ਜਾ ਸਕਦੀ ਸੀ”।
ਮੇਰੀ ਜੀਵਨੀ ਪ੍ਰੋ: ਸਾਹਿਬ ਸਿੰਘ।
ਪੰਨਾ 183, 192, 194, 195।
ਪ੍ਰੋ: ਸਾਹਿਬ ਆਪਣੀ ਜੀਵਨੀ ਵਿਚ ਲਿਖਦੇ ਹਨ ਕਿ
‘ਚੀਫ ਖਾਲਸਾ ਦੀਵਾਨ’ ਹਰ ਸਾਲ “ਸਿੱਖ ਐਜੂਕੇਸ਼ਨ ਕਾਨਫ੍ਰੰਸ” ਕਰਵਾਉਂਦੇ ਸਨ। ਉਹ ਲਿਖਦੇ ਹਨ ਕਿ 1925
‘ਚ ਗੁਜਰਾਂਵਾਲਾ ‘ਸਿੱਖ ਐਜੂਕੇਸ਼ਨ ਕਾਨਫ੍ਰੰਸ’ ਵਿਚ ਮੈਨੂੰ ਬੋਲਣ ਲਈ ਸੱਦਾ ਆਇਆ ਤੇ
ਅੱਧਾ ਘੰਟਾ ਸਮਾ ਮਿਲਿਆ। ਮੈਨੂੰ ਬੋਲਦੇ ਨੂੰ ਹਾਲੇ ਮਸੀਂ ਪੰਜ ਕੁ ਮਿੰਟ ਹੀ ਹੋਏ ਸਨ ਕਿ ਭਾਈ ਵੀਰ
ਸਿੰਘ, ਸਟੇਜ ਸਕੱਤਰ ਸਨ, ਨੇ ਚਿੱਟ ਭੇਜ ਦਿੱਤੀ “ਤੁਹਾਡਾ ਸਮਾਂ ਮੁੱਕ
ਚੁਕਿਆ ਹੈ”। ਗੁਰੂ ਪਿਆਰੀ ਸੰਗਤ ਜੀਓ! ਮੇਰਾ ਸਮਾ ਸਮਾਪਤ ਹੈ ਤੇ ਮੈਂ ਫਤਿਹ ਬੁਲਾ ਕੇ ਚੁੱਪ ਕਰ
ਗਿਆ। ਪਰ ਸਰੋਤਿਆਂ ਦੇ ਰੌਲਾ ਪਾਉਣ ਤੇ ਮੈਨੂੰ ਫਿਰ ਬੋਲਣ ਦਾ ਸਮਾ ਮਿਲਿਆ ਤੇ ਸਿਰਦਾਰ ਸੁੰਦਰ
ਸਿੰਘ ਮਜੀਠਾ ਕਹਿਣ ਲੱਗੇ ਜਿਤਨਾ ਚਿਰ ਤੂੰ ਬੋਲ ਸਕਦਾ ਹੈਂ ਬੋਲ ਤੈਨੂੰ ਕੋਈ ਨਹੀਂ ਹਟਾਏਗਾ। ਫਿਰ
ਮੈਂ ਡੇਢ ਘੰਟਾ ਬੋਲਿਆ, ਲੋਕਾਂ ‘ਚ ਵਿਆਕਰਣ ਬਾਰੇ ਜਾਨਣ ਦੀ ਰੂਚੀ ਪੈਦਾ
ਹੋ ਚੁੱਕੀ ਸੀ ਤੇ ਕਿਸੇ ਨੇ ਚੂੰ ਤਕ ਨਹੀਂ ਕੀਤੀ। ਕਾਨਫ੍ਰੰਸ ਤੋਂ ਕੁੱਝ ਦਿਨਾਂ ਬਾਅਦ ਮੈਨੂੰ ਭਾਈ
ਵੀਰ ਸਿੰਘ ਜੀ ਦਾ ਸੱਦਾ ਮਿਲਿਆ “ਸਾਨੂੰ ਵਿਆਕਰਣ ਦਾ 50 ਸਾਲ
ਪੁਰਾਣਾ ਖਰੜਾ ਮਿਲਿਆ ਹੈ ਤੇ ਅਸੀਂ ਤੁਹਾਡੇ ਖਰੜੇ ਨਾਲ ਮੇਲ ਕੇ ਵੇਖਣਾ ਚਾਹੁੰਦੇ ਹਾਂ”। ਡਾ: ਰਣ
ਸਿੰਘ ਮੈਨੂੰ ਭਾਈ ਵੀਰ ਸਿੰਘ ਬਾਰੇ ਪਹਿਲਾਂ ਹੀ ਕਾਫੀ ਕੁੱਝ ਦੱਸ ਚੁੱਕੇ ਸਨ ਅਤੇ ਕਿਹਾ ਕਿ
ਅੰਮ੍ਰਿਤਸਰ ਜਰੂਰ ਜਾਓ ਪਰ ਆਪਣਾ ਖਰੜਾ ਭਾਈ ਵੀਰ ਸਿੰਘ ਪਾਸ ਨਾ ਛੋੜ ਕੇ ਆਉਣਾ। ਮੈਂ ਤਿੰਨ ਵਾਰ
ਅੰਮ੍ਰਿਤਸਰ ਗਿਆ ਤੇ ਹਰ ਵਾਰ ਇਹੋ ਜਵਾਬ ਮਿਲਦਾ ‘ਆਪਣਾ ਖਰੜਾ ਛੋੜ ਜਾਓ, ਅੱਜ ਮੇਰੇ ਪਾਸ ਸਮਾਂ ਨਹੀਂ, ਮੈਂ ਬਾਅਦ ਵਿਚ ਮੇਲ
ਕੇ ਵੇਖਾਂਗਾ’। ਮੈਂ ਉੱਤਰ ਦਿੰਦਾ ‘ਫਿਰ ਆਉਂਗਾ’। ਤੀਸਰੀ ਵਾਰ ਜਾਣ ਤੋਂ ਬਾਅਦ ਮੈਂ ਫੈਸਲਾ ਕਰਕੇ
ਆਪਣਾ ਖਰੜਾ ਛਪਵਾ ਦਿੱਤਾ ਜੋ ਬਹੁਤ ਹੀ ਮਕਬੂਲ ਹੋਇਆ ਹੈ। ਪ੍ਰੋ: ਸਾਹਿਬ ਸਿੰਘ ਵੀ ਸਾਨੂੰ ਦੱਸ ਗਏ
ਹਨ ਕਿ ਭਾਈ ਵੀਰ ਸਿੰਘ ਕੌਣ ਸੀ।
ਮਿਸ਼ਨਰੀ ਜਗਮੋਹਨ ਸਿੰਘ ਜੀ ਦੀ
ਜ਼ਬਾਨੀ।
“ਮਿਸ਼ਨਰੀ ਜਗਮੋਹਨ ਸਿੰਘ ਜੀ ਹੋਰਾਂ ਨੇ 1995 ਵਿਚ ਦੱਸਿਆ ਕਿ ਮੈਂ 1965 ਵਿਚ ਭਾਈ ਵੀਰ ਸਿੰਘ
ਹੋਰਾਂ ਦੇ ਜੱਦੀ ਮਕਾਨ ਨੂੰ ਦੇਖਣ ਲਈ ਅੰਮ੍ਰਿਤਸਰ ਚਲਾ ਗਿਆ। ਜਦੋਂ ਮੈਂ ਕੁੱਝ ਅਣਛੱਪੇ ਖਰੜੇ
ਚੁੱਕ ਕੇ ਵੇਖੇ ਤੇ ਪੁਛਿਆ ਕਿ ਇਹ ਕੀ ਹੈ? ਤਾਂ ਜਵਾਬ ਮਿਲਿਆ ਕਿ
ਭਾਈ ਵੀਰ ਸਿੰਘ ਜੀ ਹੋਰੀਂ ਜਾਨਣ। ਮੈਂ ਕਿਹਾ ਉਹ ਤੇ ਅੱਜ ਸੰਸਾਰ ਵਿਚ ਨਹੀਂ ਹਨ। ਹੋਰ ਗੱਲਬਾਤ
ਕਰਨ ਤੇ ਪਤਾ ਚੱਲਿਆ ਕਿ ਕੋਈ 150 ਖਰੜੇ ਭਾਈ ਵੀਰ ਸਿੰਘ ਹੋਰਾਂ ਦੀ ਨਿੱਜੀ
ਲਾਇਬਰੇਰੀ ਵਿਚ ਪਏ ਸਨ ਜੋ ਉਨ੍ਹਾਂ ਨੇ, ਜਿਨ੍ਹਾਂ ਦੇ ਸਨ, ਵਾਪਸ
ਨਹੀਂ ਕੀਤੇ”।
ਗੁਰ ਪ੍ਰਤਾਪ ਸੂਰਜ ਗ੍ਰੰਥ ਕਰਤਾ
ਭਾਈ ਸੰਤੋਖ ਸਿੰਘ
ਅੱਜ ਦੇ ਛਪੇ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ
ਲਿਖਾਰੀ ਜਦੋਂ ਦੇਵੀ ਦੇਵਤਿਆਂ ਦੀ ਨਿਖੇਦੀ ਕਰਦਾ ਹੈ ਤਾਂ ਬਿਲਕੁੱਲ ਪਰਖਚੇ ਉਡਾ ਦਿੰਦਾ ਹੈ ਅਤੇ
ਜਦੋਂ ਉਨ੍ਹਾਂ ਦੇ ਹੀ ਸਿਫਤਾਂ ਦੇ ਪੁਲ ਬੰਨਦਾ ਹੈ ਤਾਂ ਮਹਿਲ ਉਸਾਰ ਛੱਡਦਾ ਹੈ। ਇਹ ਖਿਆਲ ਇਕੋ
ਕਵੀ ਦੇ ਨਹੀਂ ਹੋ ਸਕਦੇ। ਕਿਉਂਕਿ ਇਹ ਗ੍ਰੰਥ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੇ ਛਾਪਿਆ ਹੈ ਤੇ
ਛਾਪਣ ਤੋਂ ਬਾਅਦ ‘ਮੂਲ ਖਰੜਾ ਗੁੰਮ ਹੋ ਗਿਆ’ ਦਾ ਪ੍ਰਚਾਰ ਕੀਤਾ ਗਿਆ ਵਾਲੀ ਕਹਾਣੀ ਵੀ ਭਾਈ ਵੀਰ
ਸਿੰਘ ਜੀ ਨੇ ਬਦਨੀਤੀ ਨਾਲ ਘੜੀ ਲੱਗਦੀ ਹੈ। ਇਸੇ ਗ੍ਰੰਥ ਦੀ ਨਕਲ ਕਰਕੇ ਭਾਈ ਵੀਰ ਸਿੰਘ ਜੀ ਨੇ
‘ਨਾਨਕ ਚਮਤਕਾਰ’,‘ਅਸ਼ਟ ਚਮਤਕਾਰ’ ਅਤੇ ‘ਕਲਗੀਧਰ ਚਮਤਕਾਰ’ ਲਿਖੇ
ਅਤੇ ਸਿੱਖ ਕੌਮ ਦੇ ਗਲ ਮੜ ਦਿੱਤੇ। ਦਿੱਲੀ ਸਾਹਿਤ ਅਕੈਡਮੀ ਨੇ ਅਧੁਨਿਕ ਪੰਜਾਬੀ ਪੁਰਸਕਾਰ,
ਕਵਿਤਾ ਤੇ ਨਾਵਿਲਸਟ ਵਾਲੇ ਤਿੰਨੇ ਪੁਰਸਕਾਰ ਭਾਈ ਵੀਰ ਜੀ ਨੂੰ ਇਕੋ ਸਾਲ ‘ਚ ਅਲਾਟ
ਕਰ ਦਿੱਤੇ। ਸਰਕਾਰਾਂ ਐਸੀਆਂ ਅਣਹੋਣੀਆਂ ਐਵੇਂ ਨਹੀਂ ਕਰਦੀਆਂ। ਬੇਗਾਨਿਆਂ ਨੂੰ ਕੁੱਝ ਨਹੀਂ
ਮਿਲਦਾ। ‘ਅੰਨਾ ਵੰਡੇ ਸ਼ੀਰਨੀ ਮੁੜ ਮੁੜ ਘਰਦਿਆਂ ਨੂੰ ਦੇਹ’ ਬਿਲਕੁੱਲ ਸੱਚ ਹੈ।
ਉਧਰ ਸਿੱਖ ਕੌਮ ਅਜ਼ਾਦੀ ਲਈ ਲੜ ਰਹੀ ਸੀ,
ਗੁਰਦਵਾਰੇ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੀ ਸੀ, ਗੁਰੂ
ਕੇ ਬਾਗ ਦਾ ਮੋਰਚਾ ਚੱਲ ਰਿਹਾ ਸੀ, ਬਾਬਾ ਖੜਕ ਸਿੰਘ ਨੇ ਲਾਹੌਰ ਵਿਚ ਅਕਾਲੀ ਲਹਿਰ
ਵਲੋਂ ਬਹੁਤ ਵੱਡਾ ਜਲੂਸ ਕੱਢ ਕੇ ਅੰਗਰੇਜ਼ਾਂ ਦੇ ਪੈਰ ਹਿਲਾ ਦਿੱਤੇ। ਇੱਧਰ ਅਖੌਤੀ ਸੰਤ ਕਵੀ ਭਾਈ
ਵੀਰ ਸਿੰਘ ਨੇ ਸਿੱਖ ਕੌਮ ਨੂੰ ਸੇਧ ਦੇਣ ਲਈ ਇਕ ਵੀ ਕਵਿਤਾ ਨਹੀਂ ਲਿਖੀ ਤੇ ਨਾ ਹੀ ਅੰਗਰੇਜ਼
ਸਾਮਰਾਜ ਵਿਰੁਧ ਕੋਈ ਅਵਾਜ਼ ਉਠਾਈ। ਇਸੇ ਕਰਕੇ ਦਿੱਲੀ ਅਤੇ ਅੰਮ੍ਰਿਤਸਰ ਵਿਚ ਭਾਈ ਵੀਰ ਸਿੰਘ ਸਦਨ
ਉਸਰੇ ਜੋ ਅੱਜ ਵੀ ਸਿੱਖੀ ਨੂੰ ਕੁੱਚਲਣ ਲਈ ਮੁਫਤ ਵਾਂਗਰ ਕਿਤਾਬਾਂ ਵੰਡ ਰਹੇ ਹਨ। ਉਪਰੋਕਤ ਸਾਰੀ
ਵੀਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਵੀਰ ਸਿੰਘ ਸਿੱਖ ਨਹੀਂ ਨਿਰਮਲਾ ਸੀ, ਅੰਗਰੇਜ਼ਾਂ ਦਾ ਪਿੱਠੂ ਤੇ ਸਿੱਖ ਸਿਧਾਂਤ ਨਾਲ ਧ੍ਰੋਹ ਕਰਨ ਵਾਲਾ ਚਿੱਟ-ਕਪੜੀਆ ਸੀ।
ਇੱਧਰ ਭਾਈ ਵੀਰ ਸਿੰਘ ਚਮਤਕਾਰ ਲਿਖਦਾ ਰਿਹਾ ਉਧਰ ‘ਰੋਮ ਸੜਦਾ ਰਿਹਾ ਤੇ ਨੀਰੂ ਬੰਸਰੀ ਵਜਾਉਂਦਾ
ਰਿਹਾ’। ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966
3132, 810 449 1079